ਲਿਫਟ ’ਚ ਪਾਲਤੂ ਕੁੱਤੇ ਨੇ ਬੱਚੇ ਨੂੰ ਵੱਢਿਆ, ਤੜਫਦੇ ਬੱਚੇ ਨੂੰ ਛੱਡ ਕੇ ਚੁੱਪਚਾਪ ਚਲੀ ਗਈ ਔਰਤ

Wednesday, Sep 07, 2022 - 11:02 AM (IST)

ਲਿਫਟ ’ਚ ਪਾਲਤੂ ਕੁੱਤੇ ਨੇ ਬੱਚੇ ਨੂੰ ਵੱਢਿਆ, ਤੜਫਦੇ ਬੱਚੇ ਨੂੰ ਛੱਡ ਕੇ ਚੁੱਪਚਾਪ ਚਲੀ ਗਈ ਔਰਤ

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਇਕ ਸੋਸਾਇਟੀ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲਿਫਟ ਰਾਹੀਂ ਇਕ ਔਰਤ ਆਪਣੇ ਕੁੱਤੇ ਸਮੇਤ ਹੇਠਾਂ ਉਤਰ ਰਹੀ ਹੈ। ਉਸੇ ਲਿਫਟ ਵਿਚ ਮੌਜੂਦ ਇਕ ਬੱਚੇ ਨੂੰ ਉਸ ਦਾ ਕੁੱਤਾ ਵੱਢ ਲੈਂਦਾ ਹੈ। ਬੱਚਾ ਦਰਦ ਨਾਲ ਤੜਫਦਾ ਅਤੇ ਰੋਂਦਾ ਹੈ ਪਰ ਉਸ ਔਰਤ ’ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਉਹ ਚੁੱਪਚਾਪ ਲਿਫਟ ਖੁੱਲ੍ਹਣ ’ਤੇ ਕੁੱਤੇ ਨੂੰ ਲੈ ਕੇ ਚਲੀ ਜਾਂਦੀ ਹੈ।

ਖਬਰ ਮੁਤਾਬਕ ਬਾਅਦ ਵਿਚ ਸੋਸਾਇਟ ’ਚ ਰਹਿਣ ਵਾਲਾ 9 ਸਾਲਾ ਬੱਚਾ ਸੋਮਵਾਰ ਸ਼ਾਮ ਨੂੰ ਟਿਊਸ਼ਨ ਤੋਂ ਵਾਪਸ ਘਰ ਪਰਤ ਰਿਹਾ ਸੀ। ਇਸ ਦੌਰਾਨ ਲਿਫਟ ’ਚ ਇਕ ਔਰਤ ਆਪਣੇ ਪਾਲਤੂ ਕੁੱਤੇ ਨਾਲ ਦਾਖ਼ਲ ਹੁੰਦੀ ਹੈ। ਲਿਫਟ ਦੇ ਸੀ. ਸੀ. ਟੀ. ਵੀ. ’ਚ ਦਿੱਸ ਰਿਹਾ ਹੈ ਕਿ ਕੁੱਤਾ ਬੱਚੇ ਨੂੰ ਕਮਰ ਤੋਂ ਵੱਢ ਲੈਂਦਾ ਹੈ, ਜਿਸ ਤੋਂ ਬਾਅਦ ਬੱਚਾ ਦਰਦ ਨਾਲ ਰੋਂਦਾ ਹੈ ਪਰ ਔਰਤ ਦੇ ਦਿਲ ਦੀ ਪਸੀਜਦਾ। 

ਬੱਚਾ ਆਪਣੇ ਮਾਤਾ-ਪਿਤਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਬੱਚੇ ਦੇ ਮਾਤਾ-ਪਿਤਾ ਨੇ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਧਾਰਾ-298 ਦੇ ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਹੈ। ਬੱਚੇ ਦੇ ਮਾਤਾ-ਪਿਤਾ ਨੇ ਜਦੋਂ ਸੋਸਾਇਟੀ ਵਿਚ ਹੋਰ ਲੋਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਸ ਔਰਤ ਦਾ ਕੁੱਤਾ ਪਹਿਲਾਂ ਵੀ ਕਈ ਹੋਰ ਲੋਕਾਂ ਨੂੰ ਵੱਢ ਚੁੱਕਾ ਹੈ।

ਪੁਲਸ ਨੇ ਦਰਜ ਕੀਤੀ ਐੱਫ. ਆਈ. ਆਰ.
ਹੈਰਾਨ ਕਰਨ ਵਾਲੀ ਗੱਲ ਇਹ ਰਹੀ ਹੈ ਕਿ ਔਰਤ ਨੇ ਬੱਚੇ ਤੋਂ ਉਸ ਦਾ ਹਾਲ-ਚਾਲ ਤੱਕ ਨਹੀਂ ਪੁੱਛਿਆ ਅਤੇ ਚੁੱਪਚਾਪ ਆਪਣੀ ਮੰਜ਼ਿਲ ’ਤੇ ਲਿਫਟ ਤੋਂ ਨਿਕਲ ਗਈ। ਬੱਚੇ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਬੱਚੇ ਦਾ ਮੈਡੀਕਲ ਕਰਾਉਣ ਮਗਰੋਂ ਐੱਫ. ਆਈ. ਆਰ. ਦਰਜ ਕਰ ਲਈ ਹੈ।


author

Tanu

Content Editor

Related News