ਗਾਜ਼ੀਆਬਾਦ: ਇੰਜੀਨੀਅਰਿੰਗ ਕਾਲਜ ’ਚ ਵੱਡਾ ਹਾਦਸਾ, ਲਿਫਟ ਟੁੱਟਣ ਨਾਲ 8 ਵਿਦਿਆਰਥੀ ਹੋਏ ਜ਼ਖਮੀ

04/27/2022 3:35:24 PM

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਸਥਿਤ ਆਈ. ਐੱਮ. ਐੱਸ. ਇੰਜੀਨੀਅਰਿਗ ਕਾਲਜ ’ਚ ਲਿਫਟ ਟੁੱਟਣ ਨਾਲ ਹਾਦਸਾ ਵਾਪਰ ਗਿਆ। ਇਸ ਕਾਰਨ 8 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ’ਚ 3 ਦੀ ਹਾਲਤ ਗੰਭੀਰ ਬਣੀ ਹੋਈ ਹੈ।

ਦੱਸ ਦੇਈਏ ਕਿ ਕਾਲਜ ’ਚ ਰੋਜ਼ਾਨਾ ਵਾਂਗ ਵਿਦਿਆਰਥੀ ਲਿਫਟ ਦਾ ਇਸਤੇਮਾਲ ਕਰ ਰਹੇ ਸਨ ਪਰ ਅਚਾਨਕ ਇਹ ਟੁੱਟ ਗਈ। ਜਦੋਂ ਲਿਫਟ ਟੁੱਟੀ ਤਾਂ ਉਸ ਸਮੇਂ 8 ਵਿਦਿਆਰਥੀ ਸਵਾਰ ਸਨ। ਕਾਲਜ ’ਚ 8 ਵਿਦਿਆਰਥੀ ਲਿਫਟ ਜ਼ਰੀਏ ਉੱਪਰ ਦੀ ਮੰਜ਼ਿਲ ’ਤੇ ਜਾ ਰਹੇ ਸਨ ਤਾਂ ਅਚਾਨਕ ਲਿਫਟ ਟੁੱਟ ਕੇ ਹੇਠਾਂ ਜਾ ਡਿੱਗੀ। 

ਸੂਚਨਾ ਮਿਲਦੇ ਹੀ ਕਾਲਜ ਪ੍ਰਸ਼ਾਸਨ ਨੇ ਲਿਫਟ ’ਚ ਫਸੇ ਵਿਦਿਆਰਥੀਆਂ ਨੂੰ ਜਿਵੇਂ-ਤਿਵੇਂ ਬਾਹਰ ਕੱਢਿਆ ਅਤੇ ਤੁਰੰਤ ਨੇੜੇ ਦੇ ਹਸਪਤਾਲ ਲਈ ਰਵਾਨਾ ਕੀਤਾ। ਜ਼ਖਮੀਆਂ ’ਚ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਫ਼ਿਲਹਾਲ ਡਾਕਟਰਾਂ ਦੀ ਦੇਖ-ਰੇਖ ’ਚ ਸਾਰਿਆਂ ਦਾ ਇਲਾਜ ਜਾਰੀ ਹੈ। ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਇਸ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ।


Tanu

Content Editor

Related News