ਲੰਬੀ ਉਡਾਣ ਦੌਰਾਨ ਕਾਗਜ਼ਾਤ ਅਤੇ ਫਾਈਲਾਂ ਨੂੰ ਦੇਖਣ ਦਾ ਮੌਕਾ ਮਿਲ ਜਾਂਦੈ: PM ਮੋਦੀ

Thursday, Sep 23, 2021 - 02:44 AM (IST)

ਲੰਬੀ ਉਡਾਣ ਦੌਰਾਨ ਕਾਗਜ਼ਾਤ ਅਤੇ ਫਾਈਲਾਂ ਨੂੰ ਦੇਖਣ ਦਾ ਮੌਕਾ ਮਿਲ ਜਾਂਦੈ: PM ਮੋਦੀ

ਵਾਸ਼ਿੰਗਟਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਮਰੀਕਾ ਜਾਣ ਦੇ ਰਸਤੇ ਤੋਂ ਆਪਣੇ ਜਹਾਜ਼ ਦੇ ਅੰਦਰ ਦੀ ਝਲਕ ਪੇਸ਼ ਕਰਦੇ ਹੋਏ ਇੱਕ ਤਸਵੀਰ ਟਵੀਟ ਕੀਤੀ। ਪ੍ਰਧਾਨ ਮੰਤਰੀ ਨੇ ਇੱਕ ਤਸਵੀਰ ਟਵੀਟ ਕੀਤੀ ਜਿਸ ਵਿੱਚ ਉਹ ਵਿਸ਼ੇਸ਼ ਉਡਾਣ ਦੌਰਾਨ ਸਮੇਂ ਦੀ ਵਰਤੋ ਫਾਈਲਾਂ ਦੇਖਣ ਵਿੱਚ ਕਰਦੇ ਵਿਖੇ। ਉਨ੍ਹਾਂ ਟਵੀਟ ਕੀਤਾ, ‘‘ਲੰਬੀ ਉਡਾਣ ਦੌਰਾਨ ਕਾਗਜ਼ਾਤ ਅਤੇ ਫਾਈਲਾਂ ਨੂੰ ਦੇਖਣ ਦਾ ਮੌਕਾ ਮਿਲ ਜਾਂਦਾ ਹੈ।

ਇਹ ਵੀ ਪੜ੍ਹੋ - ਗੁਜਰਾਤ ਹੈਰੋਇਨ ਮਾਮਲੇ 'ਚ ਚਾਰੇ ਪਾਸਿਓਂ ਘਿਰੀ ਸਰਕਾਰ, ਕਾਂਗਰਸ ਨੇ PM ਮੋਦੀ ਦੀ ਚੁੱਪੀ 'ਤੇ ਚੁੱਕੇ ਸਵਾਲ

ਮੋਦੀ ਬੁੱਧਵਾਰ ਨੂੰ ਰਾਜਧਾਨੀ ਦਿੱਲੀ ਤੋਂ ਏਅਰ ਫੋਰਸ-1 ਬੋਇੰਗ 777-337 ਈ.ਆਰ. ਜਹਾਜ਼ ਤੋਂ ਅਮਰੀਕਾ ਲਈ ਰਵਾਨਾ ਹੋਏ। ਉਹ ਸ਼ੁੱਕਰਵਾਰ ਨੂੰ ਅਮਰੀਕਾ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਆਹਮੋ ਸਾਹਮਣੇ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਉਨ੍ਹਾਂ ਦੀ ਰਵਾਨਗੀ ਤੋਂ ਪਹਿਲਾਂ ਦੀ ਤਸਵੀਰ ਜਾਰੀ ਕੀਤੀ ਸੀ। ਸ਼ੁੱਕਰਵਾਰ ਨੂੰ ਹੀ ਬਾਈਡੇਨ ਕਵਾਡ ਦੇਸ਼ਾਂ ਦੇ ਪਹਿਲੇ ਸੰਮੇਲਨ ਦੀ ਮੇਜਬਾਨੀ ਕਰਨਗੇ। ਇਸ ਸੰਮਲੇਨ ਵਿੱਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਵੀ ਹਿੱਸਾ ਲੈਣਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News