ਜਲਦ ਹੀ ਫਾਸਟੈਗ ਤੋਂ ਮਿਲੇਗਾ ਛੁਟਕਾਰਾ, ਵਾਹਨਾਂ ’ਚ ਲਗਾਈਆਂ ਜਾਣਗੀਆਂ ਟੋਲ ਪਲੇਟਾਂ

Thursday, Dec 15, 2022 - 08:46 AM (IST)

ਜਲਦ ਹੀ ਫਾਸਟੈਗ ਤੋਂ ਮਿਲੇਗਾ ਛੁਟਕਾਰਾ, ਵਾਹਨਾਂ ’ਚ ਲਗਾਈਆਂ ਜਾਣਗੀਆਂ ਟੋਲ ਪਲੇਟਾਂ

ਨਵੀਂ ਦਿੱਲੀ (ਇੰਟ.)- ਜੇਕਰ ਤੁਸੀਂ ਫਾਸਟੈਗ ਨੂੰ ਰੀਚਾਰਜ ਕਰਵਾ ਕੇ ਥੱਕ ਗਏ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ, ਕਿਉਂਕਿ ਕੇਂਦਰ ਸਰਕਾਰ ਦੀ ਯੋਜਨਾ ਮੁਤਾਬਕ ਬਹੁਤ ਜਲਦ ਦੇਸ਼ ਦੇ ਸਾਰੇ ਹਾਈਵੇਜ਼ ਤੋਂ ਟੋਲ ਨਾਕਿਆਂ ਨੂੰ ਹਟਾਇਆ ਜਾਵੇਗਾ, ਜਿਸ ਤੋਂ ਬਾਅਦ ਫਾਸਟੈਗ ਦੀ ਕਹਾਣੀ ਖ਼ਤਮ ਹੋ ਜਾਵੇਗੀ। ਟੋਲ ਵਸੂਲਣ ਲਈ ਜੀ. ਪੀ. ਐੱਸ. ਏਕੀਕ੍ਰਿਤ ਟੋਲ ਪਲੇਟਾਂ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ 'ਚ ਫੈਲੀ ਦਹਿਸ਼ਤ, 17 ਦਿਨਾਂ 'ਚ 5 ਪੰਜਾਬੀਆਂ ਦਾ ਕਤਲ

ਦੱਸਿਆ ਜਾ ਰਿਹਾ ਹੈ ਕਿ 2023 ’ਚ ਨਵੀਂ ਵਿਵਸਥਾ ਦੇ ਤਹਿਤ ਸਾਰਿਆਂ ਵਾਹਨਾਂ ’ਚ ਅਜਿਹੀਆਂ ਟੋਲ ਪਲੇਟਾਂ ਲਗਾਈਆਂ ਜਾਣਗੀਆਂ। ਟੋਲ ਨਾਕਿਆਂ ’ਤੇ ਫਿਲਹਾਲ ਫਾਸਟੈਗ ਰਾਹੀਂ ਪੈਸੇ ਇਕੱਠੇ ਕੀਤੇ ਜਾਂਦੇ ਹਨ, ਜਿਸ ’ਚ ਵਾਹਨ ਚਾਲਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੇ ਤਾਂ ਘੱਟ ਕਿਲੋਮੀਟਰ ਟੋਲ ਰੋਡ ਦੀ ਵਰਤੋਂ ਕੀਤੀ ਪਰ ਉਨ੍ਹਾਂ ਨੂੰ ਵੀ ਟੋਲ ਦੀ ਪੂਰੀ ਰਕਮ ਅਦਾ ਕਰਨੀ ਪੈਂਦੀ ਹੈ। ਨਵੀਂ ਵਿਵਸਥਾ ਦੇ ਤਹਿਤ ਨਵੀਆਂ ਟੋਲ ਪਲੇਟਾਂ ਲਗਾਉਣ ’ਤੇ ਤੁਹਾਡੇ ਖਾਤਿਆਂ ਤੋਂ ਸਿਰਫ਼ ਉਹੀ ਪੈਸੇ ਕੱਟੇ ਜਾਣਗੇ, ਜਿੰਨਾ ਤੁਸੀਂ ਹਾਈਵੇਅ ਦੀ ਵਰਤੋਂ ਕੀਤੀ ਹੈ। ਟੋਲ ਰੋਡ ’ਤੇ ਆਉਂਦੇ ਹੀ ਤੁਹਾਡੀ ਜੀ. ਪੀ. ਐੱਸ. ਵਾਲੀ ਪਲੇਟ ਐਕਟੀਵੇਟ ਹੋ ਜਾਵੇਗੀ, ਉਸ ਤੋਂ ਬਾਅਦ ਜਦੋਂ ਤੁਸੀਂ ਹਾਈਵੇਅ ਤੋਂ ਬਾਹਰ ਨਿਕਲੋਗੇ, ਉਸੇ ਹਿਸਾਬ ਨਾਲ ਜਿਨ੍ਹਾਂ ਵੀ ਕਿਲੋਮੀਟਰ ਤੁਸੀ ਰੋਡ ’ਤੇ ਚੱਲੇ ਹੋ ਉਸੇ ਹਿਸਾਬ ਨਾਲ ਖਾਤੇ ’ਚੋਂ ਪੈਸੇ ਕੱਟੇ ਜਾਣਗੇ।

ਇਹ ਵੀ ਪੜ੍ਹੋ: ਪਾਕਿ ’ਚ ਸਿੱਖ ਕੌਮ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News