ਪਾਕਿਸਤਾਨ ਤੋਂ ਪਰਤੀ ਗੀਤਾ ਨੂੰ ਮਿਲਿਆ ਨਵਾਂ ਟਿਕਾਣਾ, ਪਰ ਨਹੀਂ ਲੱਭੇ ਮਾਪੇ

Tuesday, Jul 21, 2020 - 04:55 PM (IST)

ਪਾਕਿਸਤਾਨ ਤੋਂ ਪਰਤੀ ਗੀਤਾ ਨੂੰ ਮਿਲਿਆ ਨਵਾਂ ਟਿਕਾਣਾ, ਪਰ ਨਹੀਂ ਲੱਭੇ ਮਾਪੇ

ਇੰਦੌਰ (ਭਾਸ਼ਾ)— ਬਹੁਚਰਚਿਤ ਘਟਨਾਕ੍ਰਮ ਵਿਚ ਪਾਕਿਸਤਾਨ ਤੋਂ ਕਰੀਬ 5 ਸਾਲ ਪਹਿਲਾਂ ਭਾਰਤ ਪਰਤੀ ਗੂੰਗੀ-ਬੋਲ਼ੀ ਕੁੜੀ ਗੀਤਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਦੀ ਇੱਛਾ ਮੁਤਾਬਕ ਇੰਦੌਰ ਦੇ ਇਕ ਨਵੇਂ ਗੈਰ-ਸਰਕਾਰੀ ਸੰਗਠਨ ਨੂੰ ਦੇਖ-ਰੇਖ ਲਈ ਸੌਂਪ ਦਿੱਤਾ ਹੈ। ਇਹ ਸੰਗਠਨ ਗੀਤਾ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਦੇ ਨਾਲ ਹੀ ਉਸ ਦੇ ਦੋ ਦਹਾਕਿਆਂ ਤੋਂ ਵਿਛੜੇ ਮਾਪਿਆਂ ਦੀ ਨਵੇਂ ਸਿਰਿਓਂ ਭਾਲ ਸ਼ੁਰੂ ਕਰੇਗਾ। 

PunjabKesari
ਸੂਬੇ ਦੇ ਸਮਾਜਿਕ ਨਿਆਂ ਅਤੇ ਜਨ ਕਲਿਆਣ ਮਹਿਕਮੇ ਦੇ ਇਕ ਅਧਿਕਾਰੀ ਨੇ ਮੰਗਲਵਾਰ ਯਾਨੀ ਕਿ ਅੱਜ ਦੱਸਿਆ ਕਿ ਗੀਤਾ ਨੂੰ ਸਥਾਨਕ ਗੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) 'ਗੂੰਗਾ-ਬੋਲ਼ਾ ਸੰਗਠਨ' ਦੇ ਹੋਸਟਲ ਤੋਂ ਦਿਵਾਂਯਗਾਂ ਦੀ ਮਦਦ ਲਈ ਚਲਾਏ ਜਾ ਰਹੇ ਇਕ ਹੋਰ ਐੱਨ. ਜੀ. ਓ. 'ਆਨੰਦ ਸਰਵਿਸ ਸੋਸਾਇਟੀ' ਦੇ ਕੰਪਲੈਕਸ ਵਿਚ ਭੇਜਿਆ ਗਿਆ ਹੈ। ਇਹ ਕਦਮ ਗੀਤਾ ਦੀ ਲਿਖਤੀ ਸਹਿਮਤੀ ਤੋਂ ਬਾਅਦ ਚੁੱਕਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਆਨੰਦ ਸਰਵਿਸ ਸੋਸਾਇਟੀ ਦੇ ਸੰਚਾਲਕ ਅਤੇ ਸੰਕੇਤਿਕ ਭਾਸ਼ਾ ਮਾਹਰ ਗਿਆਨੇਂਦਰ ਪੁਰੋਹਿਤ ਨੂੰ ਗੀਤਾ ਦੀ ਦੇਖ-ਰੇਖ ਅਤੇ ਉਸ ਦੇ ਮਾਪਿਆਂ ਦੀ ਖੋਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 

PunjabKesari

ਜ਼ਿਕਰਯੋਗ ਹੈ ਕਿ ਗੀਤਾ ਨੂੰ ਪਾਕਿਸਤਾਨ ਤੋਂ ਦੇਸ਼ ਲਿਆਉਣ ਅਤੇ ਉਸ ਦੇ ਮਾਪਿਆਂ ਨੂੰ ਲੱਭਣ ਦੀ ਮੁਹਿੰਮ 'ਚ ਪੁਰੋਹਿਤ ਸ਼ੁਰੂਆਤ ਤੋਂ ਹੀ ਭਾਰਤ ਸਰਕਾਰ ਦੀ ਮਦਦ ਕਰ ਰਹੇ ਹਨ। ਪੁਰੋਹਿਤ ਦੀ ਮਦਦ ਨਾਲ ਵੀਡੀਓ ਕਾਲ 'ਤੇ ਗੀਤਾ ਨਾਲ ਹੋਈ ਗੱਲਬਾਤ ਵਿਚ ਉਸ ਨੇ ਇਸ਼ਾਰਿਆਂ ਦੀ ਜ਼ੁਬਾਨ 'ਚ ਕਿਹਾ ਕਿ ਨਵੀਂ ਥਾਂ ਆ ਕੇ ਮੈਂ ਖੁਸ਼ ਹਾਂ। ਮੈਨੂੰ ਪਰਮਾਤਮਾ 'ਤੇ ਪੂਰਾ ਭਰੋਸਾ ਹੈ ਕਿ ਉਹ ਇਕ ਦਿਨ ਮੈਨੂੰ ਆਪਣੇ ਵਿਛੜੇ ਮਾਪਿਆਂ ਨਾਲ ਮਿਲਵਾ ਦੇਵੇਗਾ। ਅਧਿਕਾਰੀਆਂ ਮੁਤਾਬਕ ਹੁਣ ਤੱਕ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ 10 ਤੋਂ ਜ਼ਿਆਦਾ ਪਰਿਵਾਰ ਗੀਤਾ ਨੂੰ ਆਪਣੀ ਲਾਪਤਾ ਧੀ ਦੱਸ ਚੁੱਕੇ ਹਨ ਪਰ ਸਰਕਾਰ ਦੀ ਜਾਂਚ ਵਿਚ ਇਨ੍ਹਾਂ 'ਚੋਂ ਕਿਸੇ ਵੀ ਪਰਿਵਾਰ ਦਾ ਗੂੰਗੀ-ਬੋਲ਼ੀ ਕੁੜੀ 'ਤੇ ਦਾਅਵਾ ਸਾਬਤ ਨਹੀਂ ਹੋ ਸਕਿਆ ਹੈ। 

PunjabKesari
ਦੱਸ ਦੇਈਏ ਕਿ ਗੀਤਾ ਗਲਤੀ ਨਾਲ 20 ਸਾਲ ਪਹਿਲਾਂ ਸਰਹੱਦ ਲੰਘਣ ਕਾਰਨ ਪਾਕਿਸਤਾਨ ਪਹੁੰਚ ਗਈ ਸੀ। ਗੀਤਾ ਨੂੰ ਕਰੀਬ 20 ਸਾਲ ਪਹਿਲਾਂ ਪਾਕਿਸਤਾਨ ਰੇਂਜਰਸ ਨੇ ਲਾਹੌਰ ਰੇਲਵੇ ਸਟੇਸ਼ਨ 'ਤੇ ਸਮਝੌਤਾ ਐਕਸਪ੍ਰੈੱਸ 'ਚ ਇਕੱਲੇ ਬੈਠਾ ਹੋਏ ਦੇਖਿਆ ਸੀ। ਉਸ ਸਮੇਂ ਗੀਤਾ ਦੀ ਉਮਰ ਮਹਿਜ 7-8 ਸਾਲ ਦੀ ਸੀ। ਭਾਰਤ ਵਾਪਸੀ ਤੋਂ ਪਹਿਲਾਂ ਉਹ ਕਰਾਚੀ ਵਿਚ ਇਕ ਧਾਰਮਿਕ ਸੰਗਠਨ 'ਈਧੀ ਫਾਊਂਡੇਸ਼ਨ' ਦੇ ਆਸ਼ਰਮ ਵਿਚ ਰਹਿ ਰਹੀ ਸੀ। ਉਸ ਵੇਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਕੋਸ਼ਿਸ਼ਾਂ ਸਦਕਾ ਉਹ 26 ਅਕਤੂਬਰ 2015 ਨੂੰ ਦੇਸ਼ ਪਰਤੀ ਸੀ। ਇਸ ਦੇ ਅਗਲੇ ਹੀ ਦਿਨ ਉਸ ਨੂੰ ਇੰਦੌਰ ਦੇ ਗੈਰ-ਸਰਕਾਰੀ ਸੰਗਠਨ ਦੇ ਆਵਾਸੀ ਕੰਪੈਲਕਸ ਵਿਚ ਭੇਜ ਦਿੱਤਾ ਗਿਆ ਸੀ।


author

Tanu

Content Editor

Related News