'ਗੌਤਮ ਗੰਭੀਰ ਫਾਊਂਡੇਸ਼ਨ' ਕੋਰੋਨਾ ਦਵਾਈ ਦੀ ਜਮ੍ਹਾਖੋਰੀ 'ਚ ਪਾਇਆ ਗਿਆ ਦੋਸ਼ੀ, ਉੱਠੀ ਕਾਰਵਾਈ ਦੀ ਮੰਗ

Thursday, Jun 03, 2021 - 03:03 PM (IST)

'ਗੌਤਮ ਗੰਭੀਰ ਫਾਊਂਡੇਸ਼ਨ' ਕੋਰੋਨਾ ਦਵਾਈ ਦੀ ਜਮ੍ਹਾਖੋਰੀ 'ਚ ਪਾਇਆ ਗਿਆ ਦੋਸ਼ੀ, ਉੱਠੀ ਕਾਰਵਾਈ ਦੀ ਮੰਗ

ਨਵੀਂ ਦਿੱਲੀ (ਭਾਸ਼ਾ) : ਦਿੱਲੀ ਸਰਕਾਰ ਦੇ ਡਰੱਗ ਕੰਟਰੋਲਰ ਨੇ ਵੀਰਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ‘ਗੌਤਮ ਗੰਭੀਰ ਫਾਊਂਡੇਸ਼ਨ’ ਕੋਵਿਡ-19 ਮਰੀਜ਼ਾ ਦੇ ਇਲਾਜ਼ ਵਿਚ ਇਸਤੇਮਾਲ ਹੋਣ ਵਾਲੀ ਦਵਾਈ ਫੈਬੀਫਲੂ ਦੀ ਨਾਜਾਇਜ਼ ਤਰੀਕੇ ਨਾਲ ਜਮ੍ਹਾਖੋਰੀ ਕਰਨ, ਖ਼ਰੀਦਣ ਅਤੇ ਉਸ ਦੀ ਵੰਡ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

ਇਹ ਵੀ ਪੜ੍ਹੋ: ਧੀ ਵਾਮਿਕਾ ਅਤੇ ਪਤਨੀ ਅਨੁਸ਼ਕਾ ਨਾਲ ਲੰਡਨ ਰਵਾਨਾ ਹੋਏ ਵਿਰਾਟ ਕੋਹਲੀ, ਤਸਵੀਰਾਂ ਆਈਆਂ ਸਾਹਮਣੇ

ਡਰੱਗ ਕੰਟਰੋਰਲ ਨੇ ਕਿਹਾ ਕਿ ਫਾਊਂਡੇਸ਼ਨ, ਦਵਾਈ ਡੀਲਰਾਂ ਖ਼ਿਲਾਫ਼ ਬਿਨਾਂ ਕਿਸੇ ਦੇਰੀ ਕਾਰਵਾਈ ਕੀਤੀ ਜਾਏ। ਅਦਾਲਤ ਨੂੰ ਦੱਸਿਆ ਕਿ ਵਿਧਾਇਕ ਪ੍ਰਵੀਨ ਕੁਮਾਰ ਨੂੰ ਵੀ ਡਰੱਗ ਐਂਡ ਕਾਸਮੈਟਿਕਸ ਕਾਨੂੰਨ ਤਹਿਤ ਅਜਿਹੇ ਹੀ ਅਪਰਾਧਾਂ ਵਿਚ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਡਰੱਗ ਕੰਟਰੋਲਰ ਨੂੰ 6 ਹਫ਼ਤੇ ਦੇ ਅੰਦਰ ਇਨ੍ਹਾਂ ਮਾਲਿਆਂ ਦੀ ਪ੍ਰਗਤੀ ’ਤੇ ਸਥਿਤੀ ਰਿਪੋਰਟ ਦਾਖ਼ਲ ਕਰਨ ਦਾ ਹੁਕਮ ਦਿੱਤਾ ਅਤੇ ਇਸ ਦੀ ਅਗਲੀ ਸੁਣਵਾਈ 29 ਜੁਲਾਈ ਨਿਰਧਾਰਤ ਕਰ ਕੀਤੀ ਹੈ।

ਇਹ ਵੀ ਪੜ੍ਹੋ: ਪਹਿਲਵਾਨ ਸੁਸ਼ੀਲ ਕੁਮਾਰ ਨੂੰ 9 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ ਗਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News