ਗੌਤਮਬੁੱਧ ਨਗਰ 'ਚ ਬੀਤੇ 24 ਘੰਟਿਆਂ 'ਚ 10 ਲੋਕਾਂ ਨੇ ਕੀਤੀ ਖ਼ੁਦਕੁਸ਼ੀ

Wednesday, Oct 28, 2020 - 05:25 PM (IST)

ਨੋਇਡਾ- ਗੌਤਮਬੁੱਧ ਨਗਰ ਦੇ ਵੱਖ-ਵੱਖ ਥਾਣਾ ਖੇਤਰਾਂ 'ਚ ਬੀਤੇ 24 ਘੰਟਿਆਂ 'ਚ 10 ਲੋਕਾਂ ਵਲੋਂ ਖ਼ੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਕਮਿਸ਼ਨਰ ਆਲੋਕ ਸਿੰਘ ਦੇ ਬੁਲਾਰੇ ਨੇ ਦੱਸਿਆ ਕਿ ਬਾਦਲਪੁਰ ਥਾਣਾ ਖੇਤਰ ਦੇ ਚਰਨੀ ਬਿਹਾਰ 'ਚ ਰਹਿਣ ਵਾਲੇ ਦੇਵੇਂਦਰ (30 ਸਾਲ) ਨਾਮੀ ਨੌਜਵਾਨ ਨੇ ਬੁੱਧਵਾਰ ਸਵੇਰੇ ਘਰ 'ਚ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਐਕਸਪ੍ਰੈੱਸ ਵੇਅਰ ਥਾਣਾ ਖੇਤਰ ਦੇ ਸੈਕਟਰ-134 ਸਥਿਤ ਇਕ ਸੋਸਾਇਟੀ 'ਚ ਰਹਿਣ ਵਾਲੀ ਕਨਿਕਾ ਚੌਧਰੀ (27) ਨੇ ਮਾਨਸਿਕ ਤਣਾਅ ਕਾਰਨ ਮੰਗਲਵਾਰ ਸ਼ਾਮ ਜ਼ਹਿਰੀਲਾ ਪਦਾਰਥ ਖਾ ਲਿਆ। ਗੰਭੀਰ ਹਾਲਤ 'ਚ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬੁਲਾਰੇ ਨੇ ਦੱਸਿਆ ਕਿ ਜਾਰਚਾ ਥਾਣਾ ਖੇਤਰ ਦੇ ਬਿਸਾਹੜਾ ਪਿੰਡ 'ਚ ਰਹਿਣ ਵਾਲੇ ਸੰਜੂ (23) ਨੇ ਪਤਨੀ ਨਾਲ ਹੋਏ ਵਿਵਾਦ ਤੋਂ ਬਾਅਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਸੂਰਜਪੁਰ ਥਾਣਾ ਖੇਤਰ ਦੇ ਡੈਲਟਾ-1 'ਚ ਰਹਿਣ ਵਾਲੇ ਅਨੁਭਵ ਕ੍ਰਿਸ਼ਨਾਮੂਰਤੀ ਨੇ ਵੀ ਮਾਨਸਿਕ ਤਣਾਅ ਕਾਰਨ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਮੰਗਲਵਾਰ ਦੇਰ ਰਾਤ ਘਰ 'ਚ ਮਿਲੀ।

ਇਹ ਵੀ ਪੜ੍ਹੋ : ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦਾ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ। ਬੁਲਾਰੇ ਨੇ ਦੱਸਿਆ ਕਿ ਦਾਦਰੀ ਥਾਣਾ ਖੇਤਰ 'ਚ ਰਹਿਣ ਵਾਲੇ ਗੰਗਾ ਸਿੰਘ (53) ਨੇ ਮੰਗਲਵਾਰ ਦੇਰ ਰਾਤ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਥਾਣਾ ਸੈਕਟਰ-58 'ਚ ਰਹਿਣ ਵਾਲੀ ਔਰਤ ਨੇ ਵੀ ਬੀਤੀ ਰਾਤ ਫਾਹਾ ਲਗਾ ਖ਼ੁਦਕੁਸ਼ੀ ਕਰ ਲਈ। ਬੁਲਾਰੇ ਨੇ ਦੱਸਿਆ ਕਿ ਨੋਇਡਾ ਸੈਕਟਰ-24 ਖੇਤਰ ਦੇ ਗਿਝੌੜ ਪਿੰਡ 'ਚ ਰਹਿਣ ਵਾਲੀ 48 ਸਾਲਾ ਜਨਾਨੀ ਨੇ ਘਰ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਮੰਗਲਵਾਰ ਨੂੰ ਖ਼ੁਦਕੁਸ਼ੀ ਕਰ ਲਈ। ਮੀਡੀਆ ਇੰਚਾਰਜ ਨੇ ਦੱਸਿਆ ਕਿ ਬਿਸਰਖ ਥਾਣਾ ਖੇਤਰ ਦੇ ਮਹਾਗੁਣ ਮਾਈਵੁਡਸ ਸੋਸਾਇਡੀ 'ਚ ਰਹਿਣ ਵਾਲੇ ਕੁਨਾਲ ਮਲਿਕ (27) ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਨੇ ਉਸ ਨੂੰ ਨੋਇਡਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਮੰਗਲਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਦਾਦਰੀ ਥਾਣਾ ਖੇਤਰ ਦੇ ਕਾਜਲ ਤੁਰੀ ਨਾਮੀ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : 75 ਸਾਲ ਦੀ ਉਮਰ 'ਚ ਤਣ ਪੱਤਣ ਲੱਗਾ ਪਿਆਰ ਦਾ ਬੇੜਾ, ਧੂਮ ਧਾਮ ਨਾਲ ਕਰਾਇਆ ਵਿਆਹ


DIsha

Content Editor

Related News