ਗੌਤਮ ਅਡਾਨੀ ਨੇ ਨਿਵੇਸ਼ਕਾਂ ਨੂੰ ਦੱਸਿਆ, ਕਿਉਂ ਵਾਪਸ ਲਿਆ 20,000 ਕਰੋੜ ਦਾ FPO?

Friday, Feb 03, 2023 - 12:05 AM (IST)

ਗੌਤਮ ਅਡਾਨੀ ਨੇ ਨਿਵੇਸ਼ਕਾਂ ਨੂੰ ਦੱਸਿਆ, ਕਿਉਂ ਵਾਪਸ ਲਿਆ 20,000 ਕਰੋੜ ਦਾ FPO?

ਨਵੀਂ ਦਿੱਲੀ : ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਬੁੱਧਵਾਰ ਨੂੰ ਆਪਣੇ 20,000 ਕਰੋੜ ਰੁਪਏ ਦੇ ਫਾਲੋ-ਆਨ ਪਬਲਿਕ ਪੇਸ਼ਕਸ਼ (FPO) ਨੂੰ ਵਾਪਸ ਲੈਣ ਅਤੇ ਨਿਵੇਸ਼ਕਾਂ ਦੇ ਪੈਸੇ ਨੂੰ ਵਾਪਸ ਕਰਨ ਦਾ ਐਲਾਨ ਕੀਤਾ। ਹਾਲਾਂਕਿ ਕੰਪਨੀ ਦੇ ਐੱਫ.ਪੀ.ਓ. ਨੂੰ ਮੰਗਲਵਾਰ ਨੂੰ ਪੂਰੀ ਤਰ੍ਹਾਂ ਨਾਲ ਸਬਸਕ੍ਰਾਈਬ ਮਿਲ ਗਿਆ ਸੀ। ਸਮਝਿਆ ਜਾਂਦਾ ਹੈ ਕਿ ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਇਹ ਕਦਮ ਅਮਰੀਕਾ ਦੀ ਸ਼ਾਰਟ ਸੇਲਿੰਗ ਕੰਪਨੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਚੁੱਕਿਆ ਹੈ। ਤੁਹਾਨੂੰ ਦੱਸ ਦੇਈਏ ਕਿ 20,000 ਕਰੋੜ ਰੁਪਏ ਦੇ ਲਈ ਇਹ FPO 27 ਜਨਵਰੀ ਨੂੰ ਸਬਸਕ੍ਰਿਪਸ਼ਨ ਲਈ ਖੋਲ੍ਹਿਆ ਗਿਆ ਸੀ ਅਤੇ ਪੂਰੀ ਤਰ੍ਹਾਂ ਸਬਸਕ੍ਰਾਈਬ ਹੋਣ ਤੋਂ ਬਾਅਦ 31 ਜਨਵਰੀ ਨੂੰ ਬੰਦ ਕਰ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਸਪੇਨ ’ਚ 15 ਸਾਲਾ ਸਿੱਖ ਲੜਕੇ ਨੂੰ ਪਟਕਾ ਉਤਾਰਨ ਨੂੰ ਕਿਹਾ, ਫੁੱਟਬਾਲ ਟੀਮਾਂ ਨੇ ਕੀਤਾ ਬਾਈਕਾਟ

ਉਥੇ ਹੀ, ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ (ਏ. ਈ. ਐੱਲ.) ਦੇ ਮੁਖੀ ਗੌਤਮ ਅਡਾਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰੀ ਤਰ੍ਹਾਂ ਨਾਲ ਸਬਸਕ੍ਰਾਈਬ ਕੀਤੇ ਗਏ ਫਾਲੋ-ਆਨ ਪਬਲਿਕ ਆਫਰ (ਐੱਫ. ਪੀ. ਓ.) ਤੋਂ ਬਾਅਦ ਇਸ ਨੂੰ ਵਾਪਸ ਲੈਣ ਦੇ ਕੰਪਨੀ ਦੇ ਫ਼ੈਸਲੇ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਹੈ ਪਰ ਕੱਲ੍ਹ (1 ਫਰਵਰੀ) ਨੂੰ ਬਾਜ਼ਾਰ ਦੀ ਅਸਥਿਰਤਾ ਨੂੰ ਦੇਖਦੇ ਹੋਏ ਬੋਰਡ ਨੇ ਦ੍ਰਿੜ੍ਹਤਾ ਨਾਲ ਮਹਿਸੂਸ ਕੀਤਾ ਕਿ ਐੱਫ. ਪੀ. ਓ. ਨਾਲ ਅੱਗੇ ਵਧਣਾ ਨੈਤਿਕ ਤੌਰ ’ਤੇ ਸਹੀ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਜੀਜੇ-ਸਾਲੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰ ’ਚ ਵਿਛੇ ਸੱਥਰ 

ਅਡਾਨੀ ਨੇ ਇਕ ਬਿਆਨ ’ਚ ਕਿਹਾ ਕਿ ਇਕ ਉੱਦਮੀ ਵਜੋਂ ਚਾਰ ਦਹਾਕਿਆਂ ਤੋਂ ਵੱਧ ਦੇ ਆਪਣੇ ਸਫ਼ਰ ਵਿਚ ਮੈਂ ਸਾਰੇ ਹਿੱਸੇਦਾਰਾਂ, ਖਾਸ ਕਰਕੇ ਨਿਵੇਸ਼ਕ ਭਾਈਚਾਰੇ ਤੋਂ ਭਰਪੂਰ ਸਮਰਥਨ ਪ੍ਰਾਪਤ ਕਰਨ ਲਈ ਖੁਸ਼ਕਿਸਮਤ ਰਿਹਾ ਹਾਂ। ਮੇਰੇ ਲਈ ਇਹ ਸਵੀਕਾਰ ਕਰਨਾ ਮਹੱਤਵਪੂਰਨ ਹੈ ਕਿ ਮੈਂ ਜ਼ਿੰਦਗੀ ’ਚ ਜੋ ਵੀ ਥੋੜ੍ਹਾ ਜਿਹਾ ਪ੍ਰਾਪਤ ਕੀਤਾ ਹੈ, ਉਹ ਉਨ੍ਹਾਂ ਦੇ ਵਿਸ਼ਵਾਸ ਤੇ ਭਰੋਸੇ ਦੀ ਬਦੌਲਤ ਹੈ। ਮੈਂ ਆਪਣੀ ਸਾਰੀ ਕਾਮਯਾਬੀ ਦਾ ਸਿਹਰਾ ਉਸ ਨੂੰ ਦਿੰਦਾ ਹਾਂ। ਮੇਰੇ ਲਈ ਮੇਰੇ ਨਿਵੇਸ਼ਕਾਂ ਦੇ ਹਿੱਤ ਸਭ ਤੋਂ ਵੱਧ ਹਨ ਅਤੇ ਬਾਕੀ ਸਭ ਕੁਝ ਮਾਇਨੇ ਨਹੀਂ ਰੱਖਦਾ, ਇਸ ਲਈ ਅਸੀਂ ਨਿਵੇਸ਼ਕਾਂ ਨੂੰ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ FPO ਵਾਪਸ ਲੈ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ (ਵੀਡੀਓ)

ਇਸ ਫ਼ੈਸਲੇ ਦਾ ਸਾਡੇ ਮੌਜੂਦਾ ਸੰਚਾਲਨ ਅਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਅਸੀਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਡਲਿਵਰੀ ’ਤੇ ਧਿਆਨ ਦੇਣਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਦੇ ਬੁਨਿਆਦੀ ਢਾਂਚੇ ਮਜ਼ਬੂਤ ​​ਹਨ। ਸਾਡੇ ਕੋਲ ਇਕ ਮਜ਼ਬੂਤ ​​ਬੈਲੇਂਸ ਸ਼ੀਟ ਅਤੇ ਸੰਪਤੀਆਂ ਮਜ਼ਬੂਤ ਹਨ। ਸਾਡਾ EBIDTA ਪੱਧਰ ਅਤੇ ਨਕਦੀ ਪ੍ਰਵਾਹ ਬਹੁਤ ਮਜ਼ਬੂਤ ਰਿਹਾ ਹੈ ਅਤੇ ਸਾਡੇ ਕੋਲ ਆਪਣੀਆਂ ਟੈਕਸ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦਾ ਇਕ ਬੇਮਿਸਾਲ ਟਰੈਕ ਰਿਕਾਰਡ ਹੈ।

ਅਸੀਂ ਲੰਬੇ ਸਮੇਂ ਦੇ ਮੁੱਲ ਨਿਰਮਾਣ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਇਕ ਵਾਰ ਬਾਜ਼ਾਰ ਸਥਿਰ ਹੋਣ ਤੋਂ ਬਾਅਦ ਅਸੀਂ ਆਪਣੀ ਪੂੰਜੀ ਬਾਜ਼ਾਰ ਰਣਨੀਤੀ ਦੀ ਸਮੀਖਿਆ ਕਰਾਂਗੇ। ਸਾਡਾ ESG ’ਤੇ ਮਜ਼ਬੂਤ ​​ਫੋਕਸ ਹੈ ਅਤੇ ਸਾਡਾ ਹਰੇਕ ਕਾਰੋਬਾਰ ਜ਼ਿੰਮੇਵਾਰ ਤਰੀਕੇ ਨਾਲ ਮੁੱਲ ਪੈਦਾ ਕਰਨਾ ਜਾਰੀ ਰੱਖੇਗਾ। ਸਾਡੇ ਸ਼ਾਸਨ ਦੇ ਸਿਧਾਂਤਾਂ ਦਾ ਸਭ ਤੋਂ ਮਜ਼ਬੂਤ ​​ਸਮਰਥਨ ਬਹੁਤ ਸਾਰੀਆਂ ਅੰਤਰਰਾਸ਼ਟਰੀ ਭਾਈਵਾਲੀਆਂ ਤੋਂ ਆਉਂਦਾ ਹੈ, ਜੋ ਅਸੀਂ ਆਪਣੀਆਂ ਵੱਖ-ਵੱਖ ਸੰਸਥਾਵਾਂ ’ਚ ਬਣਾਈਆਂ ਹਨ।

ਮੈਂ ਇਸ ਮੌਕੇ ’ਤੇ ਆਪਣੇ ਨਿਵੇਸ਼ ਬੈਂਕਰਾਂ, ਸੰਸਥਾਗਤ ਨਿਵੇਸ਼ਕਾਂ ਅਤੇ ਦੇਸ਼ ਦੇ ਅੰਦਰ ਅਤੇ ਬਾਹਰ ਦੇ ਸ਼ੇਅਰਧਾਰਕਾਂ ਨੂੰ FPO ਨੂੰ ਬੇਝਿਜਕ ਸਮਰਥਨ  ਦੇਣ ਲਈ ਲਈ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਸ਼ੇਅਰਾਂ ’ਚ ਉਤਰਾਅ-ਚੜ੍ਹਾਅ ਦੇ ਬਾਵਜੂਦ, ਕੰਪਨੀ, ਇਸ ਦੇ ਕਾਰੋਬਾਰ ਅਤੇ ਇਸ ਦੇ ਪ੍ਰਬੰਧਨ ’ਚ ਤੁਹਾਡਾ ਵਿਸ਼ਵਾਸ ਸਾਡੇ ਸਾਰਿਆਂ ਲਈ ਬਹੁਤ ਹੌਸਲਾ ਦੇਣ ਵਾਲਾ ਅਤੇ ਨਿਮਰ ਰਿਹਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਭਵਿੱਖ ’ਚ ਵੀ ਸਮਰਥਨ ਮਿਲਦਾ ਰਹੇਗਾ। ਸਾਡੇ ’ਤੇ ਤੁਹਾਡੇ ਵਿਸ਼ਵਾਸ ਲਈ ਮੁੜ ਧੰਨਵਾਦ।  


author

Manoj

Content Editor

Related News