ਗੌਰਾਂਗਲਾਲ ਦਾਸ ਹੋਣਗੇ ਦੱਖਣੀ ਕੋਰੀਆ ’ਚ ਭਾਰਤ ਦੇ ਨਵੇਂ ਰਾਜਦੂਤ
Wednesday, Sep 17, 2025 - 10:27 PM (IST)

ਨਵੀਂ ਦਿੱਲੀ (ਭਾਸ਼ਾ)-ਸੀਨੀਅਰ ਡਿਪਲੋਮੈਟ ਗੌਰਾਂਗਲਾਲ ਦਾਸ ਨੂੰ ਬੁੱਧਵਾਰ ਨੂੰ ਦੱਖਣੀ ਕੋਰੀਆ ’ਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ। 1999 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ਅਧਿਕਾਰੀ ਦਾਸ ਮੌਜੂਦਾ ਸਮੇਂ ’ਚ ਨਵੀਂ ਦਿੱਲੀ ’ਚ ਵਿਦੇਸ਼ ਮੰਤਰਾਲੇ ਦੇ ਮੁੱਖ ਦਫਤਰ ਵਿਚ ਪੂਰਬੀ ਏਸ਼ੀਆ ਡਿਵੀਜ਼ਨ ਦਾ ਕੰਮ ਸੰਭਾਲ ਰਹੇ ਹਨ। ਇਸ ਅਹੁਦੇ ’ਤੇ ਆਪਣੇ ਕਾਰਜਕਾਲ ਦੌਰਾਨ ਗੌਰਾਂਗਲਾਲ ਦਾਸ ਨੇ ਭਾਰਤ ਅਤੇ ਚੀਨ ਵਿਚਕਾਰ ਸਬੰਧਾਂ ਨੂੰ ਸੁਧਾਰਨ ਲਈ ਗੱਲਬਾਤ ’ਚ ਮੁੱਖ ਭੂਮਿਕਾ ਨਿਭਾਈ।