ਵੱਡਾ ਹਾਦਸਾ: ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਡਿੱਗਿਆ ਫਾਟਕ, ਵਿਅਕਤੀ ਗੰਭੀਰ ਜ਼ਖ਼ਮੀ (ਵੀਡੀਓ)
Friday, Apr 12, 2024 - 07:15 PM (IST)
ਪ੍ਰਯਾਗਰਾਜ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਯਮੁਨਾਨਗਰ ਜ਼ਿਲ੍ਹੇ ਦੇ ਘੁਰਪੁਰ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਲਾਈਨਾਂ ਪਾਰ ਕਰਦੇ ਸਮੇਂ ਰੇਲਵੇ ਫਾਟਕ ਲੋਕਾਂ 'ਤੇ ਡਿੱਗ ਗਿਆ। ਜਿਸ ਕਾਰਨ ਇਸ ਹਾਦਸੇ ਵਿਚ ਇਕ 60 ਸਾਲਾ ਵਿਅਕਤੀ ਰਾਮ ਬਹਾਦੁਰ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਰੇਲਵੇ ਕ੍ਰਾਸਿੰਗ ਫਾਟਕ ਨੂੰ ਲੋਕ ਪਾਰ ਕਰ ਰਹੇ ਸੀ। ਹਾਲਾਂਕਿ ਫਾਟਕ ਖੁੱਲ੍ਹਾ ਸੀ ਅਤੇ ਇਸੇ ਦੌਰਾਨ ਇੱਕ ਗੱਡੀ ਦਾ ਹਿੱਸਾ ਟਕਰਾਉਣ ਕਾਰਨ ਫਾਟਕ ਡਿੱਗ ਗਿਆ। ਜਿ ਕਾਰਨ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਇਸ ਦੀ ਚਪੇਟ ਵਿੱਚ ਆ ਗਿਆ। ਰਾਮ ਬਹਾਦਰ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਜਿਸ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ- ਦੁਨੀਆ ਦੇ 60% ਪਲਾਸਟਿਕ ਕੂੜੇ ਦੇ ਕੁਪ੍ਰਬੰਧਨ ਲਈ ਜ਼ਿੰਮੇਵਾਰ 12 ਦੇਸ਼ਾਂ 'ਚ ਸ਼ਾਮਲ ਹੈ ਭਾਰਤ
ਜਾਣਕਾਰੀ ਮੁਤਾਬਿਕ ਘੂਰਪੁਰ ਥਾਣਾ ਖੇਤਰ ਦੇ ਕਟੜਾ ਉਭਰੀ ਗਾਓਂ ਦਾ ਰਹਿਣ ਵਾਲਾ ਬਹਾਦਰ ਮੋਟਰਸਾਈਕਲ 'ਤੇ ਗੋਹਨੀਆ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਜਿਵੇਂ ਹੀ ਉਹ ਰੇਲਵੇ ਫਾਟਕ ਨੰਬਰ 424 ਕੋਲ ਪਹੁੰਚਿਆ ਤਾਂ ਅਚਾਨਕ ਫਾਟਕ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਮੁਢਲੇ ਇਲਾਜ ਲਈ ਤੁਰੰਤ ਸੀਐਚਸੀ ਜਸਰਾ ਲਿਜਾਇਆ ਗਿਆ ਅਤੇ ਬਾਅਦ ਵਿੱਚ ਹੋਰ ਡਾਕਟਰੀ ਸਹਾਇਤਾ ਲਈ ਪ੍ਰਯਾਗਰਾਜ ਰੈਫਰ ਕਰ ਦਿੱਤਾ ਗਿਆ। ਰੇਲਵੇ ਕ੍ਰਾਸਿੰਗ ਫਾਟਕ ਦੇ ਅਚਾਨਕ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਥਾਨਕ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e