ਜੈਸਲਮੇਰ : ਸਰਕਾਰੀ ਸਕੂਲ ਦਾ ਗੇਟ ਡਿੱਗਣ ਨਾਲ ਬੱਚੇ ਦੀ ਮੌਤ
Monday, Jul 28, 2025 - 11:02 PM (IST)

ਜੈਪੁਰ, (ਭਾਸ਼ਾ)- ਸੋਮਵਾਰ ਸ਼ਾਮ ਵੇਲੇ ਜੈਸਲਮੇਰ ਜ਼ਿਲੇ ’ਚ ਇਕ ਸਰਕਾਰੀ ਸਕੂਲ ਦਾ ਗੇਟ ਡਿੱਗਣ ਨਾਲ ਆਪਣੀ ਭੈਣ ਨੂੰ ਸਕੂਲ ਤੋਂ ਲੈਣ ਆਏ 7 ਸਾਲ ਦੇ ਬੱਚੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਅਧਿਆਪਕ ਜ਼ਖਮੀ ਹੋ ਗਿਆ । ਇਕ ਵਿਦਿਆਰਥੀ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਹ ਘਟਨਾ ਝਾਲਾਵਾੜ ਦੇ ਪਿਪਲੋਡੀ ਪਿੰਡ ’ਚ ਇਕ ਸਰਕਾਰੀ ਸਕੂਲ ਦੀ ਇਮਾਰਤ ਦਾ ਇੱਕ ਹਿੱਸਾ ਡਿੱਗਣ ਕਾਰਨ 7 ਬੱਚਿਆਂ ਦੀ ਮੌਤ ਤੋਂ ਤਿੰਨ ਦਿਨ ਬਾਅਦ ਵਾਪਰੀ ਹੈ। ਦੁਖਾਂਤ ਪੂਨਮ ਨਗਰ ਪਿੰਡ ਦੇ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ’ਚ ਛੁੱਟੀ ਦੇ ਸਮੇਂ ਵਾਪਰਿਆ।