ਸਰਕਾਰੀ ਸਕੂਲ 'ਚ ਵਾਪਰਿਆ ਭਿਆਨਕ ਹਾਦਸਾ, 1 ਵਿਦਿਆਰਥੀ ਦੀ ਮੌਤ ਕਈ ਜ਼ਖਮੀ

Monday, Jul 21, 2025 - 05:15 PM (IST)

ਸਰਕਾਰੀ ਸਕੂਲ 'ਚ ਵਾਪਰਿਆ ਭਿਆਨਕ ਹਾਦਸਾ, 1 ਵਿਦਿਆਰਥੀ ਦੀ ਮੌਤ ਕਈ ਜ਼ਖਮੀ

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਸਕੂਲ ਦੀ ਇਮਾਰਤ 'ਤੇ ਅਚਾਨਕ ਇੱਕ ਵੱਡਾ ਪੱਥਰ ਅਚਾਨਕ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਦਰਦਨਾਕ ਹਾਦਸੇ ਵਿੱਚ ਪਹਿਲੀ ਜਮਾਤ ਦੇ 6 ਸਾਲਾ ਵਿਦਿਆਰਥੀ ਅਹਿਸਾਨ ਅਲੀ ਦੀ ਮੌਤ ਹੋ ਗਈ ਅਤੇ 4 ਹੋਰ ਵਿਦਿਆਰਥੀ ਜ਼ਖਮੀ ਹੋ ਗਏ। ਇਹ ਘਟਨਾ ਕਲਸਾ ਭੈਂਚ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਕੰਪਲੈਕਸ ਵਿੱਚ ਵਾਪਰੀ।

ਬਚਾਅ ਮੁਹਿੰਮ ਜਾਰੀ

ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ, ਪੁਲਸ ਅਤੇ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪੁਲਸ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ- 12 ਅਗਸਤ ਤਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ!

PunjabKesari

ਇਹ ਵੀ ਪੜ੍ਹੋ- ਕਹਿਰ ਓ ਰੱਬਾ! ਛੱਤ 'ਤੇ ਸੁੱਤੀਆਂ ਸੱਕੀਆਂ ਭੈਣਾਂ ਨੂੰ ਮੌਤ ਨੇ ਇੰਝ ਪਾਇਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ

ਪੁੰਛ ਦੇ ਮੁੱਖ ਮੈਡੀਕਲ ਅਫਸਰ ਡਾ. ਪੀ.ਏ. ਖਾਨ ਨੇ ਦੱਸਿਆ ਕਿ ਨੇੜਲੇ ਪਹਾੜ ਤੋਂ ਇੱਕ ਵੱਡੀ ਚੱਟਾਨ ਟੁੱਟ ਕੇ ਸਿੱਧੀ ਸਕੂਲ ਦੀ ਇਮਾਰਤ 'ਤੇ ਡਿੱਗ ਪਈ। ਡਿੱਗਣ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਾਰੇ ਜ਼ਖਮੀ ਵਿਦਿਆਰਥੀਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਹਾਦਸੇ 'ਚ ਜ਼ਖਮੀ ਹੋਏ ਵਿਦਿਆਰਥੀਆਂ 'ਚ ਮੁਹੰਮਦ ਸਫੀਰ, ਬਿਲਾਲ ਫਾਰੂਕ, ਆਫਤਾਬ ਅਹਿਮਦ ਅਤੇ ਤੋਬੀਆ ਕੌਸਰ ਸ਼ਾਮਲ ਹਨ। 

ਇਸ ਹਾਦਸੇ ਦੀ ਖ਼ਬਰ ਨੇ ਪਰਿਵਾਰਕ ਮੈਂਬਰਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਪੁਲਸ ਲਗਾਤਾਰ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ ਅਤੇ ਇਹ ਖਦਸ਼ਾ ਹੈ ਕਿ ਕੁਝ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ। ਪੁਲਸ ਨੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਮੈਚ ਦੀ ਕੁਮੈਂਟਰੀ ਲਗਾ ਕੇ ਵਾਇਰਲ ਕਰ'ਤੀ ਸੁਹਾਗਰਾਤ ਦੀ ਵੀਡੀਓ!


author

Rakesh

Content Editor

Related News