ਅਚਾਨਕ ਡਿੱਗੀ ਸਰਕਾਰੀ ਸਕੂਲ ਦੀ ਛੱਤ, ਇਕ ਵਿਅਕਤੀ ਦੀ ਦਰਦਨਾਕ ਮੌਤ
Friday, Jul 18, 2025 - 11:10 AM (IST)

ਨੈਸ਼ਨਲ ਡੈਸਕ : ਝਾਰਖੰਡ ਦੇ ਰਾਂਚੀ 'ਚ ਲਗਾਤਾਰ ਮੀਂਹ ਦੌਰਾਨ ਇੱਕ ਸਰਕਾਰੀ ਸਕੂਲ ਦੀ ਛੱਤ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਦੇ ਫਸੇ ਹੋਣ ਦਾ ਖਦਸ਼ਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਕਿਹਾ ਕਿ ਰਾਜ ਦੀ ਰਾਜਧਾਨੀ ਦੇ ਪਿਸਕਾ ਮੋਡ ਖੇਤਰ 'ਚ ਸਥਿਤ ਸਕੂਲ ਦੇ ਮਲਬੇ 'ਚ ਫਸੇ ਵਿਅਕਤੀ ਨੂੰ ਬਚਾਉਣ ਲਈ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਹੁਣ ਲੋਕਾਂ ਨੂੰ ਮਿਲੇਗੀ 125 ਯੂਨਿਟ ਮੁਫ਼ਤ ਬਿਜਲੀ, ਸੂਬਾ ਸਰਕਾਰ ਨੇ ਕਰ'ਤਾ ਐਲਾਨ
ਸੁਖਦੇਵ ਨਗਰ ਪੁਲਸ ਸਟੇਸ਼ਨ ਦੇ ਇੰਚਾਰਜ ਮਨੋਜ ਕੁਮਾਰ ਨੇ ਕਿਹਾ, "ਸਰਕਾਰੀ ਸਕੂਲ ਦੀ ਇਮਾਰਤ ਦੀ ਛੱਤ ਦਾ ਇੱਕ ਹਿੱਸਾ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਹੋਰ ਵਿਅਕਤੀ ਅੰਦਰ ਫਸਿਆ ਹੋਇਆ ਹੈ, ਜਿਸ ਤੋਂ ਬਾਅਦ ਅਸੀਂ ਆਪਣੀ ਟੀਮ ਨੂੰ ਬਚਾਅ ਕਾਰਜ ਲਈ ਭੇਜਿਆ।"
ਇਹ ਵੀ ਪੜ੍ਹੋ...ਮਾਤਾ ਵੈਸ਼ਨੋ ਦੇਵੀ ਯਾਤਰਾ ਸਬੰਧੀ ਵੱਡੀ ਖ਼ਬਰ, ਹੁਣ ਸ਼ਰਧਾਲੂਆਂ ਦੀ ਯਾਤਰਾ ਹੋਵੇਗੀ ਆਸਾਨ
ਕੁਮਾਰ ਨੇ ਕਿਹਾ ਕਿ ਮ੍ਰਿਤਕ ਇੱਕ ਬਜ਼ੁਰਗ ਵਿਅਕਤੀ ਹੈ। ਹਾਦਸੇ ਸਮੇਂ ਉਹ ਸਕੂਲ ਦੇ ਵਰਾਂਡੇ ਵਿੱਚ ਸੌਂ ਰਿਹਾ ਸੀ। ਉਨ੍ਹਾਂ ਕਿਹਾ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ। ਝਾਰਖੰਡ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8