ਖਾਦ ਪਲਾਂਟ ''ਚ ਗੈਸ ਲੀਕ; 3 ਲੋਕਾਂ ਦੀ ਮੌਤ

Friday, Nov 22, 2024 - 05:44 PM (IST)

ਖਾਦ ਪਲਾਂਟ ''ਚ ਗੈਸ ਲੀਕ; 3 ਲੋਕਾਂ ਦੀ ਮੌਤ

ਸਾਂਗਲੀ/ਮੁੰਬਈ- ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ 'ਚ ਇਕ ਖਾਦ ਪਲਾਂਟ ਦੇ ਰਿਐਕਟਰ 'ਚ ਧਮਾਕਾ ਹੋਣ ਮਗਰੋਂ ਗੈਸ ਲੀਕ ਹੋ ਗਈ, ਜਿਸ ਕਾਰਨ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਾਂਗਲੀ ਦੀ ਕਡੇਗਾਂਵ ਤਹਿਸੀਲ ਦੇ ਸ਼ਾਲਗਾਓਂ ਐਮ. ਆਈ. ਡੀ. ਸੀ ਵਿਚ ਸਥਿਤ ਮਿਆਂਮਾਰ ਕੈਮੀਕਲ ਕੰਪਨੀ ਵਿਚ ਵੀਰਵਾਰ ਸ਼ਾਮ ਕਰੀਬ 6.30 ਵਜੇ ਵਾਪਰਿਆ। ਪੁਲਸ ਨੇ ਕਿਹਾ ਕਿ ਇਕ ਖਾਦ ਪਲਾਂਟ ਵਿਚ ਇਕ ਰਿਐਕਟਰ 'ਚ ਧਮਾਕਾ ਹੋ ਗਿਆ, ਜਿਸ ਨਾਲ ਰਸਾਇਣਕ ਧੂੰਆਂ ਨਿਕਲ ਰਿਹਾ ਸੀ।

ਕਡੇਗਾਂਵ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਸੰਗਰਾਮ ਸ਼ੇਵਾਲੇ ਨੇ ਕਿਹਾ ਕਿ ਪਲਾਂਟ 'ਚ ਗੈਸ ਲੀਕ ਹੋਣ ਕਾਰਨ ਲਗਭਗ 12 ਲੋਕ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ 'ਚੋਂ ਦੋ ਮਹਿਲਾ ਮੁਲਾਜ਼ਮਾਂ ਅਤੇ ਇਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ, ਜਦਕਿ 9 ਲੋਕਾਂ ਦਾ ਇਲਾਜ ਚੱਲ ਰਿਹਾ ਹੈ।


author

Tanu

Content Editor

Related News