ਗੈਂਗਸਟਰ ਵਿਕਾਸ ਦੁਬੇ ਦਾ ਕੀਤਾ ਗਿਆ ਅੰਤਿਮ ਸੰਸਕਾਰ, ਪਤਨੀ ਅਤੇ ਕਰੀਬੀ ਰਿਸ਼ਤੇਦਾਰ ਰਹੇ ਮੌਜੂਦ

7/10/2020 9:37:57 PM

ਕਾਨਪੁਰ - ਗੈਂਗਸਟਰ ਵਿਕਾਸ ਦੁਬੇ ਦਾ ਅੰਤਮ ਸੰਸਕਾਰ ਹੋ ਗਿਆ ਹੈ। ਵਿਕਾਸ ਦੁਬੇ ਦੇ ਅੰਤਿਮ ਸੰਸਕਾਰ 'ਚ ਉਸ ਦੀ ਪਤਨੀ ਅਤੇ ਕਰੀਬੀ ਰਿਸ਼ਤੇਦਾਰ ਮੌਜੂਦ ਰਹੇ। ਇਸ ਤੋਂ ਪਹਿਲਾਂ ਉਸ ਦੀ ਲਾਸ਼ ਦਾ ਪੋਸਟਮਾਰਟਮ ਹੋਇਆ। ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। 8 ਪੁਲਸ ਮੁਲਾਜ਼ਮਾਂ ਦੀ ਹੱਤਿਆ ਦੇ ਦੋਸ਼ੀ ਵਿਕਾਸ ਦੁਬੇ ਦਾ ਕੋਰੋਨਾ ਟੈਸਟ ਵੀ ਹੋਇਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਵਿਕਾਸ ਦੁਬੇ ਦੀ ਲਾਸ਼ ਨੂੰ ਉਸ ਦੇ ਜੀਜੇ ਲੈਣ ਪੁੱਜੇ। ਅੰਤਿਮ ਸੰਸਕਾਰ ਭੈਰਵ ਘਾਟ 'ਤੇ ਕੀਤਾ ਗਿਆ।

ਦੱਸ ਦਈਏ ਕਿ ਯੂਪੀ ਦੇ ਮੋਸਟਵਾਂਟੇਡ ਅਪਰਾਧੀ ਵਿਕਾਸ ਦੁਬੇ ਨੂੰ ਸਪੈਸ਼ਲ ਟਾਸਕ ਫੋਰਸ ਨੇ ਸ਼ੁੱਕਰਵਾਰ ਸਵੇਰੇ ਐਨਕਾਊਂਟਰ 'ਚ ਮਾਰ ਗਿਰਾਇਆ। ਵਿਕਾਸ ਦੁਬੇ 'ਤੇ 8 ਪੁਲਸ ਮੁਲਾਜ਼ਮਾਂ ਦੀ ਹੱਤਿਆ ਦਾ ਦੋਸ਼ ਸੀ। ਯੂ.ਪੀ. ਪੁਲਸ ਨੂੰ ਉਸ ਦੀ ਕਾਨਪੁਰ ਗੋਲੀਕਾਂਡ ਦੀ ਘਟਨਾ ਤੋਂ ਬਾਅਦ ਤਲਾਸ਼ ਸੀ।

ਵਿਕਾਸ ਦੁਬੇ ਨੂੰ ਵੀਰਵਾਰ ਨੂੰ ਉੱਜੈਨ ਦੇ ਮਹਾਕਾਲ ਮੰਦਰ ਦੇ ਬਾਹਰੋ ਮੱਧ ਪ੍ਰਦੇਸ਼ ਪੁਲਸ ਨੇ ਗ੍ਰਿਫਤਾਰ ਕੀਤਾ ਗਿਆ ਸੀ। ਵੀਰਵਾਰ ਸ਼ਾਮ ਨੂੰ ਉੱਜੈਨ ਪੁਲਸ ਨੇ ਵਿਕਾਸ ਦੁਬੇ ਨੂੰ ਯੂ.ਪੀ. ਐੱਸ.ਟੀ.ਐੱਫ. ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਯੂ.ਪੀ. ਐੱਸ.ਟੀ.ਐੱਫ. ਉਸ ਨੂੰ ਲੈ ਕੇ ਕਾਨਪੁਰ ਆ ਰਹੀ ਸੀ ਪਰ ਕਾਨਪੁਰ ਤੋਂ 15 ਕਿਮੀ ਪਹਿਲਾਂ ਹੀ ਉਸ ਨੂੰ ਮੁਕਾਬਲੇ 'ਚ ਢੇਰ ਕਰ ਦਿੱਤਾ ਗਿਆ।


Inder Prajapati

Content Editor Inder Prajapati