ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਦਾ ਕਤਲ, ਲਾਸ਼ BMW 'ਚ ਲੈ ਕੇ ਫਰਾਰ ਹੋਏ ਦੋਸ਼ੀ

Wednesday, Jan 03, 2024 - 06:40 PM (IST)

ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਦਾ ਕਤਲ, ਲਾਸ਼ BMW 'ਚ ਲੈ ਕੇ ਫਰਾਰ ਹੋਏ ਦੋਸ਼ੀ

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਦਿਵਿਆ ਪਾਹੁਜਾ ਵਜੋਂ ਹੋਈ ਹੈ। ਉਸ ਦਾ ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ 'ਚ ਕਤਲ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਵੀ ਪਹੁੰਚ ਗਈ। ਕਤਲ ਦਾ ਦੋਸ਼ ਅਭਿਜੀਤ 'ਤੇ ਲੱਗਾ ਹੈ ਜੋ ਹੋਟਲ ਦਾ ਮਾਲਕ ਹੈ। ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ 2 ਦੋਸ਼ੀ ਲਾਸ਼ ਨੂੰ ਲੈ ਕੇ ਫਰਾਰ ਹੋ ਗਏ। ਕੁੜੀ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਵਾਰਦਾਤ ਨੂੰ ਬੱਸ ਸਟੈਂਡ ਕੋਲ ਸਿਟੀ ਪੁਆਇੰਟ ਹੋਟਲ 'ਚ ਰਾਤ 11 ਵਜੇ ਅੰਜਾਮ ਦਿੱਤਾ ਗਿਆ। ਸੀ.ਸੀ.ਟੀ.ਵੀ. 'ਚ ਦੋਸ਼ੀ ਲਾਸ਼ ਲਿਜਾਉਂਦੇ ਹੋਏ ਦਿਖਾਈ ਦੇ ਰਹੇ ਹਨ। 

ਇਹ ਵੀ ਪੜ੍ਹੋ : ਪੈਟਰੋਲ ਨਹੀਂ ਮਿਲਿਆ ਤਾਂ ਬਾਈਕ ਛੱਡ ਘੋੜੇ 'ਤੇ ਗਿਆ ਡਿਲਿਵਰੀ ਬੁਆਏ, ਵੀਡੀਓ ਦੇਖ ਹਰ ਕੋਈ ਹੋਇਆ ਹੈਰਾਨ

ਪੁਲਸ ਮਾਮਲੇ 'ਚ ਜਾਂਚ ਕਰ ਰਹੀ ਹੈ। ਪੁਲਸ ਦੀ ਟੀਮ ਲਾਸ਼ ਦੀ ਭਾਲ 'ਚ ਲਗਾਈ ਗਈ ਹੈ। ਦੋਸ਼ੀ ਲਾਸ਼ ਲੈ ਕੇ ਕਿੱਥੇ ਗਏ, ਇਸ ਦਾ ਪਤਾ ਨਹੀਂ ਲੱਗਾ ਹੈ। ਹਰਿਆਣਾ ਦੇ ਨਾਮੀ ਗੈਂਗਸਟਰ ਸੰਦੀਪ ਗਡੋਲੀ ਦਾ ਮੁੰਬਈ 'ਚ ਐਨਕਾਊਂਟਰ ਹੋਇਆ ਸੀ। ਫਰਵਰੀ 2016 'ਚ ਮੁੰਬਈ ਦੇ ਇਕ ਹੋਟਲ 'ਚ ਹੋਏ ਸੰਦੀਪ ਗਡੋਲੀ ਦੇ ਐਨਕਾਊਂਟਰ ਮਾਮਲੇ 'ਚ ਉਸ ਦੀ ਪ੍ਰੇਮਿਕਾ ਦਿਵਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐਨਕਾਊਂਟਰ ਦੇ ਸਮੇਂ ਉਸ ਦੀ ਉਮਰ 20 ਸਾਲ ਸੀ। ਸੰਦੀਪ ਦਾ ਪਿੱਛਾ ਕਰਦੇ ਹੋਏ ਗੁਰੂਗ੍ਰਾਮ ਪੁਲਸ 7 ਫਰਵਰੀ 2016 ਨੂੰ ਮੁੰਬਈ ਦੇ ਅੰਧੇਰੀ ਸਥਿਤ ਹੋਟਲ 'ਚ ਪਹੁੰਚ ਗਈ ਸੀ। ਪੁਲਸ ਹੋਟਲ ਦੇ ਕਮਰੇ 'ਚ ਗਈ ਤਾਂ ਸੰਦੀਪ ਆਪਣੀ ਪ੍ਰੇਮਿਕਾ ਦਿਵਿਆ ਨਾਲ ਸੀ। ਪੁਲਸ ਅਨੁਸਾਰ ਜਦੋਂ ਉਸ ਨੂੰ ਆਤਮਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਗੁਰੂਗ੍ਰਾਮ ਪੁਲਸ ਨੇ ਐਨਕਾਊਂਟਰ 'ਚ ਉਸ ਨੂੰ ਮਾਰ ਦਿੱਤਾ। ਗੈਂਗਸਟਰ ਦੀ ਪ੍ਰੇਮਿਕਾ ਦਿਵਿਆ 'ਤੇ ਪੁਲਸ ਨਾਲ ਸਾਜਿਸ਼ ਰਚ ਕੇ ਕਤਲ ਦਾ ਦੋਸ਼ ਲੱਗਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News