ਗੈਰ-ਕਾਨੂੰਨੀ ਹਥਿਆਰ ਸਪਲਾਈ ਮਾਮਲਾ: ਲਾਰੈਂਸ ਨੂੰ ਦਿੱਲੀ ਪੁਲਸ ਦੀ 4 ਦਿਨ ਦੀ ਹਿਰਾਸਤ ''ਚ ਭੇਜਿਆ ਗਿਆ

05/27/2023 6:01:59 PM

ਨਵੀਂ ਦਿੱਲੀ- ਪਟਿਆਲਾ ਹਾਊਸ ਕੋਰਟ ਨੇ ਸ਼ਨੀਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲਾਰੈਂਸ ਬਿਸ਼ਨੋਈ-ਕਾਲਾ ਜੇਠੜੀ ਗੈਂਗ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਮਾਮਲੇ 'ਚ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ 4 ਦਿਨਾਂ ਰਿਮਾਂਡ 'ਤੇ ਭੇਜ ਦਿੱਤਾ ਹੈ। ਪਟਿਆਲਾ ਹਾਊਸ ਕੋਰਟ ਦੇ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਲਾਰੈਂਸ ਬਿਸ਼ਨੋਈ ਨੂੰ 4 ਦਿਨ ਦੀ ਸਪੈਸ਼ਲ ਸੈੱਲ ਦੀ ਹਿਰਾਸਤ 'ਚ ਭੇਜਿਆ ਹੈ। ਮੁਲਜ਼ਮ ਲਾਰੈਂਸ ਬਿਸ਼ਨੋਈ ਵੱਲੋਂ ਵਕੀਲ ਵਿਸ਼ਾਲ ਚੋਪੜਾ ਪੇਸ਼ ਹੋਏ। ਦਿੱਲੀ ਪੁਲਸ ਨੇ ਹਥਿਆਰਾਂ ਦੇ ਤਸਕਰ ਮੁਕੰਦ ਸਿੰਘ ਤੋਂ 25 ਪਿਸਤੌਲਾਂ ਦੀ ਬਰਾਮਦਗੀ ਨਾਲ ਸਬੰਧਤ ਆਰਮਜ਼ ਐਕਟ ਦੇ ਕੇਸ 'ਚ ਪੁੱਛਗਿੱਛ ਕਰਨ ਲਈ 4 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਹੈ, ਜਿਸ ਨੇ ਲਾਰੈਂਸ ਬਿਸ਼ਨੋਈ-ਕਾਲਾ ਜੇਠੜੀ ਗੈਂਗ ਨੂੰ ਹਥਿਆਰ ਅਤੇ ਗੋਲਾ ਬਾਰੂਦ ਸਪਲਾਈ ਕੀਤਾ ਸੀ।

ਦਿੱਲੀ ਪੁਲਸ ਨੇ ਇਹ ਵੀ ਕਿਹਾ ਕਿ ਦੋਸ਼ੀ ਲਾਰੈਂਸ ਦਾ ਸਾਹਮਣਾ ਮੁਲਜ਼ਮ ਮੁਕੰਦ ਸਿੰਘ ਤੋਂ ਕਰਵਾਇਆ ਜਾਣਾ ਹੈ, ਜੋ ਇਸ ਮਾਮਲੇ 'ਚ ਪਹਿਲਾਂ ਤੋਂ ਰਿਮਾਂਡ 'ਤੇ ਹੈ। ਦਿੱਲੀ ਪੁਲਸ ਨੇ ਕਿਹਾ ਕਿ ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਖ਼ੁਲਾਸਾ ਕੀਤਾ ਗਿਆ ਕਿ ਉਹ ਪਿਛਲੇ 6 ਮਹੀਨਿਆਂ ਤੋਂ ਲਾਰੈਂਸ ਬਿਸ਼ਨੋਈ-ਕਾਲਾ ਜੇਠੜੀ ਗਿਰੋਹ ਦੇ ਮੈਂਬਰਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਤੇ ਗੋਲਾ ਬਾਰੂਦ ਦੀ ਸਪਲਾਈ ਕਰ ਰਿਹਾ ਸੀ। ਦਿੱਲੀ ਪੁਲਸ ਮੁਤਾਬਕ ਮੁਲਜ਼ਮ ਮੁਕੰਦ ਸਿੰਘ ਦੇ ਖ਼ੁਲਾਸੇ 'ਤੇ ਕੋਰਟ ਤੋਂ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਦੀ ਇਜਾਜ਼ਤ ਮਿਲੀ ਸੀ ਅਤੇ ਇਸ ਮੁਤਾਬਕ 25 ਮਈ ਨੂੰ ਲਾਰੈਂਸ ਬਿਸ਼ਨੋਈ ਤੋਂ ਮੰਡੋਲੀ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਸੀ।  

ਦੱਸਣਯੋਗ ਹੈ ਕਿ ਗੈਂਗਸਟਰ ਲਾਰੈਸ ਬਿਸ਼ਨੋਈ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਸਾਜ਼ਿਸ਼ਕਰਤਾ 'ਚੋਂ ਇੱਕ ਹੈ ਅਤੇ ਉਸ ਨੂੰ ਪੰਜਾਬ ਪੁਲਸ ਨੇ ਦਿੱਲੀ ਦੀ ਤਿਹਾੜ ਜੇਲ੍ਹ 'ਚੋਂ ਰਿਮਾਂਡ 'ਤੇ ਲਿਆਂਦਾ ਸੀ। ਕੁੱਝ ਮਹੀਨੇ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਮੁੜ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿੱਥੋਂ ਪਿਛਲੇ ਦਿਨੀਂ ਉਸ ਨੂੰ ਗੁਜਰਾਤ ਪੁਲਸ ਲੈ ਕੇ ਗਈ ਸੀ।


Tanu

Content Editor

Related News