ਗੰਗੋਤਰੀ, ਯਮੁਨੋਤਰੀ ਦੇ ਕਪਾਟ ਖੁੱਲ੍ਹੇ, ਯਾਤਰਾ ਹੋਈ ਸ਼ੁਰੂ

05/07/2019 11:49:18 PM

ਉੱਤਰਕਾਸ਼ੀ, (ਭਾਸ਼ਾ)— ਉਤਰਾਖੰਡ ਦੇ ਉੱਚੇ ਗੜਵਾਲ ਹਿਮਾਲਿਆਈ ਖੇਤਰ ਵਿਚ ਸਥਿਤ ਵਿਸ਼ਵ ਪ੍ਰਸਿੱਧ ਗੰਗੋਤਰੀ ਅਤੇ ਯਮੁਨੋਤਰੀ ਦੇ ਕਪਾਟ ਮੰਗਲਵਾਰ ਨੂੰ ਅਕਸ਼ੈ ਤ੍ਰਿਤਿਆ ਦੇ ਪਵਿੱਤਰ ਮੌਕੇ 'ਤੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ। ਇਸ ਦੇ ਨਾਲ ਹੀ ਇਸ ਸਾਲ ਦੀ ਚਾਰ ਧਾਮ ਯਾਤਰਾ ਸ਼ੁਰੂ ਹੋ ਗਈ।
ਗੜਵਾਲ ਹਿਮਾਲਿਆ ਦੇ 4 ਧਾਮਾਂ ਦੇ ਨਾਂ ਨਾਲ ਪ੍ਰਸਿੱਧ 2 ਹੋਰ ਧਾਮਾਂ ਕੇਦਾਰਨਾਥ ਅਤੇ ਬਦਰੀਨਾਥ ਦੇ ਕਪਾਟ ਵੀ ਕ੍ਰਮਵਾਰ 9 ਤੇ 10 ਮਈ ਨੂੰ ਖੁੱਲ੍ਹ ਜਾਣਗੇ। ਬਾਕਾਇਦਾ ਹਵਨ, ਪੂਜਾ ਅਤੇ ਵੈਦਿਕ ਮੰਤਰਾਂ ਦੇ ਉਚਾਰਨ ਦਰਮਿਆਨ ਮਾਂ ਗੰਗਾ ਦੇ ਧਾਮ ਗੰਗੋਤਰੀ ਦੇ ਕਪਾਟ ਸਵੇਰੇ 11.30 ਵਜੇ ਖੋਲ੍ਹੇ ਗਏ।


KamalJeet Singh

Content Editor

Related News