ਬਦਰੀਨਾਥ ਤੇ ਯਮੁਨੋਤਰੀ ਮਾਰਗ ’ਤੇ ਵੱਡੇ ਪੱਥਰ ਡਿੱਗਣ ਨਾਲ 3 ਸ਼ਰਧਾਲੂਆਂ ਦੀ ਮੌਤ

06/05/2024 10:11:45 PM

ਰੁਦਰਪ੍ਰਯਾਗ/ਉੱਤਰਾਕਾਸ਼ੀ- ਬੁੱਧਵਾਰ ਪਹਾੜ ਤੋਂ ਵੱਡੇ ਪੱਥਰ ਡਿੱਗਣ ਦੀਆਂ 2 ਵੱਖ-ਵੱਖ ਘਟਨਾਵਾਂ ’ਚ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।

ਪਹਿਲੀ ਘਟਨਾ ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜਮਾਰਗ ’ਤੇ ਨਰਕੋਟਾ ’ਚ ਬਾਅਦ ਦੁਪਹਿਰ ਕਰੀਬ 3.30 ਵਜੇ ਵਾਪਰੀ। ਇੱਥੇ ਬਦਰੀਨਾਥ ਤੋਂ ਪਰਤ ਰਹੇ ਪ੍ਰਵਾਸੀ ਭਾਰਤੀ ਸ਼ਰਧਾਲੂਆਂ ਦੀ ਮੋਟਰ-ਗੱਡੀ ’ਤੇ ਵੱਡੇ ਪੱਥਰ ਡਿੱਗੇ। ਇਸ ਕਾਰਨ ਮੋਟਰ-ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ’ਚ ਸਵਾਰ ਅਮਿਤ ਸਿਕਧਰ (62) ਤੇ ਬੁੱਧਦੇਵ ਮਜੂਮਦਾਰ (74) ਵਾਸੀ ਨਿਊਯਾਰਕ ਦੀ ਮੌਤ ਹੋ ਗਈ।

ਦੂਜੀ ਘਟਨਾ ਜਾਨਕੀਚੱਟੀ ਯਮੁਨੋਤਰੀ ਪੈਦਲ ਮਾਰਗ ’ਤੇ ਵਾਪਰੀ। ਦੁਪਹਿਰ ਬਾਅਦ ਮੀਂਹ ਪੈਣ ਪਿੱਛੋਂ ਸ਼ਰਧਾਲੂਆਂ ਦਾ ਇਕ ਜਥਾ ਇੱਥੋਂ ਰਵਾਨਾ ਹੋ ਰਿਹਾ ਸੀ। ਪੁਲਸ ਚੌਕੀ ਨੇੜੇ ਪਹਾੜ ਤੋਂ ਅਚਾਨਕ ਵੱਡੇ ਪੱਥਰ ਡਿੱਗਣੇ ਸ਼ੁਰੂ ਹੋ ਗਏ। ਇਸ ਦੌਰਾਨ ਮਹਾਰਾਸ਼ਟਰ ਦੀ ਮਹਿਲਾ ਸ਼ਰਧਾਲੂ ਦੀਪਾਲੀ ਸੰਦੀਪ ਗਾਵੜੇ (33) ਦੀ ਪੱਥਰਾਂ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ।


Rakesh

Content Editor

Related News