18 ਅਪ੍ਰੈਲ ਤੋਂ ਖੁਲ੍ਹਣਗੇ ਗੰਗੋਤਰੀ ਧਾਮ ਦੇ ਕਿਵਾੜ
Sunday, Mar 11, 2018 - 02:33 PM (IST)

ਉਤਰਕਾਸ਼ੀ— ਉਤਰਾਖੰਡ 'ਚ ਚਾਰਧਾਮ ਦੀ ਯਾਤਰਾ 18 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਚੱਲਦੇ ਪ੍ਰਸ਼ਾਸਨ ਨੇ ਆਪਣੀ ਕਮਰ ਕੱਸ ਲਈ ਹੈ। ਉਤਰਕਾਸ਼ੀ ਦੀ ਗੰਗਾ ਅਤੇ ਯਮੁਨਾ ਘਾਟੀ 'ਚ ਇੰਨੀ ਦਿਨੋਂ ਸਾਰੇ ਵਪਾਰੀ ਚਾਰਧਾਮ ਯਾਤਰਾ ਦੀਆਂ ਤਿਆਰੀਆਂ 'ਚ ਜੁੱਟ ਗਏ ਹਨ। ਇਸੀ ਦੌਰਾਨ ਗੰਗੋਤਰੀ ਵਿਧਾਇਕ ਗੋਪਾਲ ਰਾਵਤ ਨੇ ਸ਼ਨੀਵਾਰ ਨੂੰ ਗੰਗੋਤਰੀ ਪੁੱਜ ਕੇ ਯਾਤਰਾ ਵਿਵਸਥਾਵਾਂ ਦਾ ਜਾਇਜ਼ਾ ਕਰਦੇ ਹੋਏ ਜ਼ਿਲਾਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਵਿਧਾਇਕ ਨੇ ਉਤਰਕਾਸ਼ੀ ਤੋਂ ਲੈ ਕੇ ਗੰਗੋਤਰੀ ਤੱਕ ਹਾਈਵੇਅ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਇਸ ਦੇ ਨਾਲ-ਨਾਲ ਡੇਂਜਰ ਜੋਨ ਨੂੰ ਤੁਰੰਤ ਠੀਕ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਯਾਤਰਾ ਸੁਚਾਰੂ ਰੂਪ ਨਾਲ ਚੱਲ ਸਕੇ। ਇਸ ਦੇ ਨਾਲ ਹੀ ਗੰਗੋਤਰੀ 'ਚ ਬਿਜਲੀ ਦੀ ਸੁਚਾਰੂ ਵਿਵਸਥਾ ਦੇਣ ਲਈ ਊਰਜਾ ਨਿਗਮ ਅਤੇ ਉਰੇੜਾ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਜਲਸੰਸਥਾਨ ਦੇ ਅਧਿਕਾਰੀਆਂ ਨੂੰ ਗੰਗੋਤਰੀ 'ਚ ਸੀਵਰ ਟ੍ਰੀਟਮੈਂਟ ਪਲਾਂਟ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਏ ਜਾਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ-ਨਾਲ ਜਲ ਸੰਸਥਾਨ ਨੂੰ ਅਧਿਕਾਰੀਆਂ ਨੂੰ ਗੰਗੋਤਰੀ 'ਚ ਪੀਣ ਦੇ ਪਾਣੀ ਦੀ ਸੁਚਾਰੂ ਵਿਵਸਥਾ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।
ਜ਼ਿਲਾ ਅਧਿਕਾਰੀ ਆਸ਼ੀਸ਼ ਚੌਹਾਨ ਨੇ ਕਿਹਾ ਕਿ ਗੰਗਨਾਨੀ ਤੋਂ ਲੈ ਕੇ ਗੰਗੋਤਰੀ ਤੱਕ ਕੂੜੇਦਾਨ ਲਗਵਾਏ ਜਾਣਗੇ ਤਾਂ ਜੋ ਕੂੜਾ ਇੱਧਰ-ਉਧਰ ਨਾਲ ਫੈਲੇ। ਇਸ ਦੇ ਨਾਲ ਹੀ ਐਸ.ਪੀ ਦਦਨ ਪਾਲ ਨੇ ਵੀ ਗੰਗੋਤਰੀ ਧਾਮ ਦੀ ਸੁਰੱਖਿਆ ਵਿਵਸਥਾਵਾਂ ਦਾ ਵੀ ਜਾਇਜ਼ਾ ਲਿਆ।