ਚੱਲਦੀ ਕਾਰ ’ਚ ਮਾਂ ਅਤੇ ਮਾਸੂਮ ਧੀ ਨਾਲ ਸਮੂਹਿਕ ਜਬਰ-ਜ਼ਿਨਾਹ, ਸੜਕ ਕੰਢੇ ਸੁੱਟ ਕੇ ਫਰਾਰ ਹੋਏ ਦੋਸ਼ੀ

06/26/2022 5:45:37 PM

ਰੁੜਕੀ– ਹਰੀਦੁਆਰ ਦੇ ਰੁੜਕੀ ’ਚ ਚੱਲਦੀ ਕਾਰ ’ਚ 6 ਸਾਲ ਦੀ ਮਾਸੂਮ ਬੱਚੀ ਅਤੇ ਉਸ ਦੀ ਮਾਂ ਨਾਲ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਕ ਨਾਮਜ਼ਦ ਦੋਸ਼ੀ ਸਮੇਤ ਹੋਰਨਾਂ ’ਤੇ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਸੂਮ ਬੱਚੀ ਅਤੇ ਉਸ ਦੀ ਮਾਂ ਨਾਲ ਜਬਰ-ਜ਼ਿਨਾਹ ਦੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਰੁੜਕੀ ਦੀ ਹੈ। ਦਰਅਸਲ ਮੁਸਲਿਮ ਤੀਰਥ ਅਸਥਾਨ ਪਿਰਾਨ ਕਲੀਅਰ ਤੋਂ ਇਕ ਮਹਿਲਾ ਆਪਣੀ 6 ਸਾਲ ਦੀ ਧੀ ਨਾਲ ਰਾਤ ਦੇ ਸਮੇਂ ਰੁੜਕੀ ਜਾ ਰਹੀ  ਸੀ। 

ਪੁਲਸ ਅਧਿਕਾਰੀ ਪ੍ਰਮੇਂਦਰ ਡੋਭਾਲ ਮੁਤਾਬਕ ਰਾਹ ’ਚ ਇਕ ਕਾਰ ਸਵਾਰ ਨੌਜਵਾਨ ਨੇ ਉਸ ਨੂੰ ਲਿਫਟ ਦੇਣ ਦੇ ਬਹਾਨੇ ਆਪਣੀ ਕਾਰ ’ਚ ਬੈਠਾ ਲਿਆ। ਪੁਲਸ ਮੁਤਾਬਕ ਕਾਰ ’ਚ ਕੁਝ ਹੋਰ ਨੌਜਵਾਨ ਪਹਿਲਾਂ ਤੋਂ ਹੀ ਬੈਠੇ ਹੋਏ ਸਨ। ਸ਼ਿਕਾਇਤ ਮੁਤਾਬਕ ਕਾਰ ਸਵਾਰ ਸੋਨੂੰ ਨਾਂ ਦੇ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਮਾਂ-ਧੀ ਨਾਲ ਚੱਲਦੀ ਕਾਰ ’ਚ ਹੀ ਜਬਰ-ਜ਼ਿਨਾਹ ਕੀਤਾ। ਮਹਿਲਾ ਨੌਜਵਾਨਾਂ ਦਾ ਵਿਰੋਧ ਕਰਦੀ ਰਹੀ ਪਰ ਨੌਜਵਾਨਾਂ ਨੇ ਉਸ ਨੂੰ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ ਅਤੇ ਬਾਅਦ ’ਚ ਉਨ੍ਹਾਂ ਨੂੰ ਗੰਗ ਨਹਿਰ ਕੰਢੇ ਕਾਂਵੜ ਪਟੜੀ ’ਤੇ ਸੁੱਟ ਕੇ ਫਰਾਰ ਹੋ ਗਏ।

ਮਹਿਲਾ ਅੱਧੀ ਰਾਤ ਨੂੰ ਕਿਸੇ ਤਰ੍ਹਾਂ ਕੋਤਵਾਲੀ ਪਹੁੰਚੀ ਅਤੇ ਪੁਲਸ ਨੂੰ ਹੱਡ ਬੀਤੀ ਸੁਣਾਈ। ਪੁਲਸ ਨੂੰ ਦਿੱਤੀ ਜਾਣਕਾਰੀ ’ਚ ਪੀੜਤਾ ਕਾਰ ਸਵਾਰ ਨੌਜਵਾਨਾਂ ਦੀ ਗਿਣਤੀ ਤਾਂ ਨਹੀਂ ਦੱਸ ਸਕੀ ਪਰ ਉਹ ਕਾਰ ਡਰਾਈਵਰ ਦਾ ਨਾਂ ਸੋਨੂੰ ਦੱਸਿਆ। ਬੱਚੀ ਦੀ ਖ਼ਰਾਬ ਹਾਲਤ ਨੂੰ ਵੇਖਦੇ ਹੋਏ ਪੁਲਸ ਨੇ ਦੋਹਾਂ ਨੂੰ ਰੁੜਕੀ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਹਸਪਤਾਲ ’ਚ ਮੈਡੀਕਲ ਜਾਂਚ ’ਚ ਦੋਹਾਂ ਨਾਲ ਜਬਰ-ਜ਼ਿਨਾਹ ਦੀ ਪੁਸ਼ਟੀ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਦੋਸ਼ੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।


Tanu

Content Editor

Related News