ਸ਼੍ਰੀ ਅਮਰਨਾਥ ਯਾਤਰਾ ਦੀ ਫਰਜ਼ੀ ਰਜਿਸਟਰੇਸ਼ਨ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ
Sunday, Jul 02, 2023 - 10:38 AM (IST)
ਜੰਮੂ (ਨਿਸ਼ਚੈ)- ਸ਼੍ਰੀ ਅਮਰਨਾਥ ਯਾਤਰਾ ਦੀ ਫਰਜ਼ੀ ਰਜਿਸਟਰੇਸ਼ਨ ਕਰਨ ’ਤੇ ਸ਼ਰਧਾਲੂਆਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਜੰਮੂ ਪੁਲਸ ਨੇ ਪਰਦਾਫਾਸ਼ ਕਰ ਕੇ ਗਿਰੋਹ ਦੇ ਸਰਗਨਾ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ. ਪੀ. ਜੰਮੂ ਚੰਦਨ ਕੋਹਲੀ ਨੇ ਕਿਹਾ ਕਿ ਸੂਬਾ ਅਤੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਦੀ ਜਾਂਚ ਕਰਦੇ ਸਮੇਂ ਕਈ ਸ਼ਰਧਾਲੂਆਂ ਕੋਲ ਫਰਜ਼ੀ ਰਜਿਸਟਰੇਸ਼ਨ ਦੀ ਪਰਚੀ ਪਾਈ ਗਈ।
ਮਾਮਲੇ ਦੀ ਗੰਭੀਰਤਾ ਨੂੰ ਲੈਂਦਿਆਂ ਜੰਮੂ ਪੁਲਸ ਨੇ ਤ੍ਰਿਕੁਟਾ ਨਗਰ ਥਾਣੇ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਜਾਂਚ ’ਚ ਪਤਾ ਲੱਗਿਆ ਕਿ ਗਿਰੋਹ ਦਿੱਲੀ ’ਚ ਸਰਗਰਮ ਰਹਿ ਕੇ ਸ਼ਰਧਾਲੂਆਂ ਦੀ ਫਰਜ਼ੀ ਰਜਿਸਟਰੇਸ਼ਨ ਕਰ ਕੇ ਪਰਚੀ ਦੇ ਰਹੇ ਹਨ। ਜੰਮੂ ਪੁਲਸ ਨੇ ਦੋਸ਼ੀਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 420 ਦੇ ਅਧੀਨ ਕੇਸ ਦਰਜ ਕਰਨ ਲਈ ਵੱਖ-ਵੱਖ ਟੀਮਾਂ ਨੂੰ ਰਵਾਨਾ ਕੀਤਾ। ਇਸ ਦੌਰਾਨ ਦਿੱਲੀ ਪੁਲਸ ਨੇ ਦਿਲੀਪ ਪ੍ਰਜਾਪਤੀ , ਹਰਿੰਦਰ ਵਰਮਾ, ਦਵਿੰਦਰ ਵਰਮਾ ਨਿਵਾਸੀ ਰੋਹਤਾਸ਼, ਸ਼ਾਹਦਰਾ ਦਿੱਲੀ ਅਤੇ 2 ਪੁੱਤਰ-ਪੁੱਤਰੀਆਂ ਨੂੰ ਹਿਰਾਸਤ ’ਚ ਲਿਆ, ਜਿਨ੍ਹਾਂ ਦੀ ਪਛਾਣ ਦਿਲੀਪ ਪ੍ਰਜਾਪਤੀ ਹਰੀਚੰਦ ਅਤੇ ਵਿਨੋਦ ਕੁਮਾਰ ਪੁੱਤਰ ਜਗਨ ਨਾਥ ਵਜੋਂ ਕੀਤੀ ਹੈ।
