ਸਾਈਬਰ ਠੱਗੀ ਦੀ ਰਕਮ ਨਾਲ ਸੋਨਾ ਖਰੀਦਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 4 ਗ੍ਰਿਫ਼ਤਾਰ

Wednesday, Aug 09, 2023 - 03:27 PM (IST)

ਨੋਇਡਾ- ਨੋਇਡਾ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ, ਜੋ ਲੋਕਾਂ ਦੇ ਕ੍ਰੇਡਿਟ ਕਾਰਡ ਦੀ ਲਿਮਟ ਵਧਾਉਣ ਦੇ ਨਾਮ 'ਤੇ ਉਨ੍ਹਾਂ ਤੋਂ ਰੁਪਏ ਠੱਗਦਾ ਅਤੇ ਉਨ੍ਹਾਂ ਰੁਪਇਆਂ ਦੇ ਆਧਾਰ 'ਤੇ ਵੱਡੇ-ਵੱਡੇ ਗਹਿਣੇ ਕਾਰੋਬਾਰੀਆਂ ਤੋਂ ਸੋਨੇ ਦੇ ਸਿੱਕੇ ਖਰੀਦ ਕੇ ਲੱਖਾਂ ਰੁਪਏ ਦੀ ਠੱਗੀ ਕਰਦਾ ਸੀ। ਪੁਲਸ ਡਿਪਟੀ ਕਮਿਸ਼ਨਰ ਹਰੀਸ਼ ਚੰਦਰ ਨੇ ਕਿਹਾ ਕਿ ਸੈਕਟਰ-20 ਥਾਣੇ ਦੀ ਪੁਲਸ ਨੇ ਬੁੱਧਵਾਰ ਨੂੰ ਇਕ ਸੂਚਨਾ ਦੇ ਆਧਾਰ 'ਤੇ ਭੁਪਿੰਦਰ, ਹੇਮੰਤ, ਸਚਿਨ ਅਤੇ ਧਰੁਵ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ  ਕੋਲ ਪੁਲਸ ਨੇ ਦੋ ਲੱਖ ਰੁਪਏ ਨਕਦੀ ਅਤੇ ਸੋਨਾ ਗਿਰਵੀ ਰੱਖ ਕੇ ਕਰਜ਼ ਦੇਣ ਵਾਲੀ ਇਕ ਕੰਪਨੀ 'ਚ ਜਮ੍ਹਾ 3 ਲੱਖ ਰੁਪਏ ਕੀਮਤ ਦਾ ਸੋਨਾ ਜ਼ਬਤ ਕੀਤਾ। 

ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਕੋਲੋਂ ਪੁਲਸ ਨੇ ਮੋਬਾਇਲ ਫੋਨ ਅਤੇ ਹੋਰ ਯੰਤਰ ਬਰਾਮਦ ਕੀਤੇ ਹਨ। ਡੀ. ਸੀ. ਪੀ. ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਕੁਝ ਸਮੇਂ ਪਹਿਲਾਂ ਹੈਦਰਾਬਾਦ ਪੁਲਸ ਨੇ ਵੀ ਇਨ੍ਹਾਂ ਲੋਕਾਂ ਨੂੰ ਫੜਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਵੱਖ-ਵੱਖ ਲੋਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਕ੍ਰੇਡਿਟ ਕਾਰਡ ਦੀ ਲਿਮਟ ਵਧਾਉਣ ਦੇ ਨਾਂ 'ਤੇ ਉਨ੍ਹਾਂ ਦੇ ਖਾਤਿਆਂ ਤੋਂ ਰਕਮ ਕੱਢ ਲੈਂਦੇ ਅਤੇ 'ਰੇਜਰ-ਪੇ' ਐਪ ਜ਼ਰੀਏ ਵੱਡੇ-ਵੱਡੇ ਸੁਨਿਆਰਿਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਰਕਮ ਟਰਾਂਸਫਰ ਕਰਦੇ ਅਤੇ ਉਨ੍ਹਾਂ ਇੱਥੋਂ ਸੋਨਾ ਲੈਂਦੇ ਸਨ।


Tanu

Content Editor

Related News