LAC ''ਤੇ ਭਾਰਤ ਨੇ ਚੀਨ ਨੂੰ ਦਿਖਾਈ ਆਪਣੀ ਤਾਕਤ, ਥਲ ਅਤੇ ਹਵਾਈ ਫੌਜ ਨੇ ਕੀਤਾ ਯੁੱਧ ਅਭਿਆਸ
Friday, Jun 26, 2020 - 05:59 PM (IST)
ਨੈਸ਼ਨਲ ਡੈਸਕ- ਗਲਵਾਨ ਘਾਟੀ 'ਚ ਮੌਜੂਦਾ ਤਣਾਅ ਦੀ ਸਥਿਤੀ ਦਰਮਿਆਨ ਭਾਰਤੀ ਫੌਜ ਅਤੇ ਹਵਾਈ ਫੌਜ ਨੇ ਲੇਹ 'ਚ ਆਪਣੀ ਤਾਕਤ ਦਿਖਾਈ। ਇਹ ਸਾਂਝਾ ਯੁੱਧ ਅਭਿਆਸ ਲੱਦਾਖ ਸਰਹੱਦ 'ਤੇ 11000-16000 ਫੁੱਟ ਦੀ ਉੱਚਾਈ 'ਤੇ ਕੀਤਾ ਗਿਆ, ਜਿਸ ਦਾ ਮਕਸਦ ਦੋਹਾਂ ਫੌਜਾਂ ਦਰਮਿਆਨ ਤਾਲਮੇਲ ਵਧਾਉਣਾ ਸੀ।
ਲੱਦਾਖ ਦੇ ਲੇਹ ਖੇਤਰ 'ਚ ਚੱਲ ਰਹੇ ਇਸ ਯੁੱਧ ਅਭਿਆਸ 'ਚ ਭਾਰਤੀ ਫੌਜ ਦੇ ਸੁਖੋਈ-30, ਐੱਮ.ਕੇ.ਆਈ., ਚਿਨੂਕ ਹੈਲੀਕਾਪਟਰ ਅਤੇ ਮੀ-17 ਹੈਲੀਕਾਪਟਰ ਹਿੱਸਾ ਲੈ ਰਹੇ ਹਨ। ਇਸ ਯੁੱਧ ਅਭਿਆਸ ਰਾਹੀਂ ਫੌਜ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਤੇਜ਼ੀ ਨਾਲ ਲਿਜਾਉਣ ਦੀ ਪ੍ਰੈਕਟਿਸ ਵੀ ਕੀਤੀ ਜਾ ਰਹੀ ਹੈ, ਫੌਜ ਦੇ ਟਰਾਂਸਪੋਰਟਰ ਅਤੇ ਹਵਾਈ ਜਹਾਜ਼ ਵੀ ਇਸ 'ਚ ਸ਼ਾਮਲ ਹੈ। ਸੋਸ਼ਲ ਮੀਡੀਆ 'ਤੇ ਜਾਰੀ ਯੁੱਧ ਅਭਿਆਸ ਦੇ ਵੀਡੀਓ 'ਚ ਸੁਖੋਈ-30 ਆਸਮਾਨ 'ਚ ਸੁਰੱਖਿਆ ਘੇਰਾ ਬਣਾਉਂਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਫੌਜ ਦੇ ਮਾਲਵਾਹਕ ਜਹਾਜ਼ ਰਸਦ, ਤੋਪਾਂ ਅਤੇ ਸਿਪਾਹੀਆਂ ਨੂੰ ਇਕ ਜਗ੍ਹਾ ਤੋਂ ਦੂਜੇ ਜਗ੍ਹਾ ਪਹੁੰਚਾਉਣ ਦਾ ਕੋਆਰਡੀਨੇਸ਼ਨ ਆਪਰੇਸ਼ਨ ਚਲਾਇਆ।
ਜ਼ਿਕਰਯੋਗ ਹੈ ਕਿ ਚੀਨ ਗਲਵਾਨ ਘਾਟੀ, ਪੈਂਗੋਂਗ ਝੀਲ ਅਤੇ ਦੌਲਤ ਬੇਗ ਓਲਡੀ ਇਲਾਕੇ 'ਚ ਚੀਨੀ ਫੌਜ ਦੀ ਤਾਇਨਾਤੀ ਪਹਿਲੇ ਵਰਗੀ ਬਣੀ ਹੈ। ਅਜਿਹੇ 'ਚ ਭਾਰਤ ਕਿਸੇ ਪੱਧਰ 'ਤੇ ਆਪਣੀ ਤਾਇਨਾਤੀ ਨੂੰ ਘੱਟ ਨਹੀਂ ਰੱਖਣਾ ਚਾਹੁੰਦਾ ਹੈ।