G7 ਸੰਮੇਲਨ ''ਚ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਨੇ PM ਮੋਦੀ ਦਾ ਨਮਸਤੇ ਕਰਕੇ ਕੀਤਾ ਸਵਾਗਤ
Friday, Jun 14, 2024 - 08:25 PM (IST)
ਇੰਟਰਨੈਸ਼ਨਲ ਡੈਸਕ- ਸ਼ੁੱਕਰਵਾਰ ਨੂੰ ਜੀ7 ਸ਼ਿਖਰ ਸੰਮੇਲਨ ਦਾ ਦੂਜਾ ਦਿਨ ਹੈ। ਸੰਮੇਲਨ ਦਾ ਆਯੋਜਨ ਇਟਲੀ 'ਚ ਹੋ ਰਿਹਾ ਹੈ। ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਗਲੋਬਲ ਨੇਤਾਵਾਂ ਨਾਲ ਮੁਲਾਕਾਤ ਕਰਦੇ ਹੋਏ ਪੀ.ਐੱਮ. ਮੋਦੀ ਨੇ ਅੱਜ ਇਟਲੀ ਦੀ ਪ੍ਰਧਾਨ ਮੰਤਰੀ ਅਤੇ ਜੀ7 ਸ਼ਿਖਰ ਸੰਮੇਲਨ ਦੀ ਮੇਜ਼ਬਾਨ ਜਾਰਜੀਆ ਮੈਲੋਨੀ ਨਾਲ ਮੁਲਾਕਾਤ ਕੀਤੀ। ਖਾਸ ਗੱਲ ਇਹ ਹੈ ਕਿ ਇਟਲੀ ਦੀ ਪੀ.ਐੱਮ. ਨੇ ਭਾਰਤੀ ਅੰਦਾਜ਼ 'ਚ ਨਮਸਤੇ ਕਰਕੇ ਪੀ.ਐੱਮ. ਮੋਦੀ ਦਾ ਸਵਾਗਤ ਕੀਤਾ।
ਭਾਰਤ ਜੀ7 ਸਮੂਹ ਦਾ ਮੈਂਬਰ ਦੇਸ਼ ਨਹੀਂ ਹੈ ਪਰ ਇਟਲੀ ਦੀ ਪੀ.ਐੱਮ. ਮੈਲੋਨੀ ਨੇ ਪੀ.ਐੱਮ. ਮੋਦੀ ਨੂੰ ਖਾਸ ਮਹਿਮਾਨ ਦੇ ਰੂਪ 'ਚ ਸੱਦਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਦੋਵਾਂ ਦੇਸ਼ਾਂ ਦੇ ਦੋ-ਪੱਖੀ ਰਿਸ਼ਤੇ ਕਾਫੀ ਮਜ਼ਬੂਤ ਹਨ।
ਮੈਲੋਨੀ ਨੂੰ ਅੱਜ ਦੁਨੀਆ ਜਿਸ ਨਜ਼ਰੀਏ ਨਾਲ ਦੇਖ ਰਹੀਹੈ। ਇਥੋਂ ਤਕ ਉਹ ਰਾਤੋ-ਰਾਤ ਨਹੀਂ ਪਹੁੰਚੀ। ਉਨ੍ਹਾਂ ਦੇ 2022 'ਚ ਇਟਲੀ ਦੀ ਪ੍ਰਧਾਨ ਮੰਤਰੀ ਅਹੁਦੇ ਦੇ ਕਾਬਿਜ਼ ਹੋਣ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਦੀ ਬ੍ਰਦਰਜ਼ ਆਫ ਇਟਲੀ ਪਾਰਟੀ ਦੇ ਨਵ-ਫਾਸੀਵਾਦੀ ਇਤਿਹਾਸ ਨੂੰ ਲੈ ਕੇ ਫਿਕਰ ਜਤਾਈ ਸੀ ਪਰ ਮੈਲੋਨੀ ਨੇ ਆਪਣੇ ਗਲੋਬਲੀ ਅਕਸ ਨੂੰ ਸੰਵਾਰਨ 'ਚ ਕਸਰ ਨਹੀਂ ਛੱਡੀ। ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਸ਼ਾਂਤ ਹੀ ਨਹੀਂ ਕੀਤਾ ਸਗੋਂ ਤਾਕਤਵਰ ਮੁਲਕ ਅਮਰੀਕਾ ਦੇ ਜੋਅ ਬਾਈਡੇਨ ਅਤੇ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਵਰਗੇ ਗਲੋਬਲ ਨੇਤਾਵਾਂ ਦੇ ਨਾਲ ਆਪਣੇ ਰਿਸ਼ਤੇ ਹੋਰ ਪੱਕੇ ਕੀਤੇ।
ਪ੍ਰਧਾਨ ਮੰਤਰੀ ਮੋਦੀ ਨੇ ਪਾਰੰਪਰਿਕ ਜੀ7 ਪਰਿਵਾਰਕ ਫੋਟੋ ਤੋਂ ਪਹਿਲਾਂ ਗਲੋਬਲ ਨੇਤਾਵਾਂ ਨਾਲ ਦੋ-ਪੱਖੀ ਗੱਲਬਾਤ ਕੀਤੀ।