ਫਨੀ ਮੀਮਸ ਦੇਖ ਬੋਲੀ ਇਵਾਂਕਾ ਟਰੰਪ : ਮੈਂ ਭਾਰਤ ''ਚ ਬਣਾਏ ਕਈ ਦੋਸਤ

Sunday, Mar 01, 2020 - 09:11 PM (IST)

ਫਨੀ ਮੀਮਸ ਦੇਖ ਬੋਲੀ ਇਵਾਂਕਾ ਟਰੰਪ : ਮੈਂ ਭਾਰਤ ''ਚ ਬਣਾਏ ਕਈ ਦੋਸਤ

ਵਾਸ਼ਿੰਗਟਨ / ਨਵੀਂ ਦਿੱਲੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਦਾ ਫਨੀ ਮੀਮਸ 'ਤੇ ਰਿਐਕਸ਼ਨ ਆਇਆ ਹੈ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਧੀ ਇਵਾਂਕਾ ਟਰੰਪ ਵੀ ਭਾਰਤ ਪਹੁੰਚੀ ਸੀ ਅਤੇ ਉਨ੍ਹਾਂ ਨੇ ਤਾਜ ਮਹਿਲ ਦਾ ਦੀਦਾਰ ਕੀਤਾ ਸੀ। ਤਾਜ ਮਹਿਲ ਦੀ ਉਨ੍ਹਾਂ ਦੀ ਫੋਟੋ ਕਾਪੀ ਵਾਇਰਲ ਹੋਈ ਸੀ। ਇਸ 'ਤੇ ਕਈ ਮੀਮਸ ਵੀ ਬਣੇ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ।

PunjabKesari

 

ਉਥੇ ਹੀ ਇਕ ਟਵਿੱਟਰ ਯੂਜ਼ਰ ਦੀ ਪੋਸਟ 'ਤੇ ਜਵਾਬ ਦਿੰਦੇ ਹੋਏ ਇਵਾਂਕਾ ਟਰੰਪ ਨੇ ਲਿੱਖਿਆ ਕਿ ਮੈਂ ਭਾਰਤੀ ਲੋਕਾਂ ਦੀ ਗਰਮਜੋਸ਼ੀ ਦੀ ਤਰੀਫ ਕਰਦੀ ਹਾਂ। ਮੈਂ ਕਈ ਨਵੇਂ ਦੋਸਤ ਬਣਾਏ। ਇਸ ਤੋਂ ਇਲਾਵਾ ਵੀ ਕਈ ਟਵਿੱਟਰ ਯੂਜ਼ਰਾਂ ਵੱਲੋਂ ਉਨ੍ਹਾਂ ਦੀ ਫੋਟੋ ਨੂੰ ਐਡਿਟ ਕਰ ਆਪਣੇ ਫੋਟੋ ਨਾਲ ਜੋਡ਼ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਜਿਸ ਵਿਚੋਂ ਕਈਆਂ ਦੇ ਟਵੀਟਾਂ ਦਾ ਇਵਾਂਕਾ ਟਰੰਪ ਨੇ ਰੀ-ਟਵੀਟ ਵੀ ਕੀਤਾ ਹੈ।

PunjabKesari

ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਤਨੀ ਮੇਲਾਨੀਆ ਟਰੰਪ ਅਤੇ ਧੀ ਇਵਾਂਕਾ ਦੇ ਨਾਲ ਭਾਰਤ ਦੌਰੇ ਆਏ ਸਨ। ਇਸ ਦੌਰਾਨ ਉਹ ਤਾਜ ਮਹਿਲ ਵੀ ਗਏ। ਤਾਜ ਮਹਿਲ ਦੇ ਸਾਹਮਣੇ ਵ੍ਹਾਈਟ ਹਾਊਸ ਦੇ ਸਾਹਮਣੇ ਵ੍ਹਾਈਟ ਐਂਡ ਰੈੱਡ ਫਲੋਰਲ ਡ੍ਰੈਸ ਵਿਚ ਇਵਾਂਕਾ ਦੀ ਇਹ ਫੋਟੋ ਕਾਫੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਲੋਕਾਂ ਨੇ ਇਸ ਫੋਟੋ ਦੇ ਫਨੀ ਮੀਮਸ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਸਭ ਤੋਂ ਪਹਿਲਾਂ 2017 ਵਿਚ ਭਾਰਤ ਆਈ ਸੀ। ਹੈਦਰਾਬਾਦ ਵਿਚ ਗਲੋਬਲ ਉੱਦਮੀ ਸੰਮੇਲਨ ਵਿਚ ਸ਼ਿਰਕਤ ਕਰਦੇ ਭਾਰਤ ਆਈ ਸੀ।


PunjabKesari


author

Khushdeep Jassi

Content Editor

Related News