ਅਸ਼ੋਕ ਹੋਟਲ ਨੂੰ ਵੇਚਣ ਦੀ ਪੂਰੀ ਯੋਜਨਾ ਤਿਆਰ, ਸਰਕਾਰ 60 ਸਾਲ ਦੇ ਕੰਟ੍ਰੈਕਟ ’ਤੇ ਦੇਵੇਗੀ ਪ੍ਰਾਈਵੇਟ ਸੈਕਟਰ ਨੂੰ

12/12/2021 8:59:20 PM

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਇਤਿਹਾਸਿਕ ਅਸ਼ੋਕ ਹੋਟਲ ਨੂੰ ਵੇਚਣ ਨੂੰ ਪੂਰੀ ਯੋਜਨਾ ਤਿਆਰ ਕਰ ਲਈ ਹੈ। ਸਰਕਾਰ ਆਪਣੇ ਉਤਸ਼ਾਹੀ ਏਸੈੱਟ ਮੋਨੋਟਾਈਜੇਸ਼ਨ ਪ੍ਰੋਗਰਾਮ ਤਹਿਤ ਇਸ ਹੋਟਲ ਨੂੰ 60 ਸਾਲ ਦੇ ਕੰਟ੍ਰੈਕਟ ’ਤੇ ਪ੍ਰਾਈਵੇਟ ਸੈਕਟਰ ਨੂੰ ਦੇਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਇਕ ਹੋਰ ਹੋਟਲ ਜਾਂ ਸਰਵਿਸਡ ਅਪਾਰਟਮੈਂਟ ਤੇ ਦੂਜੇ ਵਿਕਾਸ ਕੰਮਾਂ ਲਈ 21.5 ਏਕੜ ਦੇ ਕੰਪਲੈਕਸ ’ਚ ਲੈਂਡ ਪਾਰਸਲ ਵੀ ਦੇਵੇਗੀ।
ਇਕ ਮੀਡੀਆ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਵਲੋਂ ਕਿਹਾ ਗਿਆ ਹੈ ਕਿ ਛੇਤੀ ਹੀ ਇਸਨੂੰ ਕੈਬੀਨਟ ਵਲੋਂ ਮਨਜ਼ੂਰੀ ਮਿਲ ਸਕਦੀ ਹੈ। 90 ਸਾਲ ਦੇ ਲੰਬੇ ਲਾਇਸੰਸ ਟਰਮ ’ਤੇ 2 ਲੈਂਡ ਪਾਰਸਲ ਦਾ ਵੀ ਆਫਰ ਸਰਕਾਰ ਨੇ ਦਿੱਤਾ ਹੈ। ਹਾਲਾਂਕਿ ਸਰਕਾਰ ਇਸ ਪ੍ਰਕਿਰਿਆ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਚਾਲੂ ਵਿੱਤੀ ਸਾਲ ’ਚ ਪੂਰਾ ਲੈਣ-ਦੇਣ ਫਾਈਨਲ ਹੋਣ ਦੀ ਸੰਭਾਵਨਾ ਘੱਟ ਹੈ। ਲੈਂਡ ਪਾਰਸਲ ’ਚ 6.3 ਏਕੜ ਦਾ ਇਕ ਪਲਾਟ ਸ਼ਾਮਲ ਹੈ, ਜਿਸ ਨੂੰ ਵਾਧੂ ਜ਼ਮੀਨ ਦੇ ਰੂਪ ’ਚ ਵਰਗੀਕ੍ਰਿਤ ਕੀਤਾ ਗਿਆ ਹੈ। ਇਸ ਦੀ ਵਰਤੋਂ ਸਰਵਿਸਡ ਅਪਾਰਟਮੈਂਟ ਜਾਂ ਹੋਟਲ ਦੇ ਵਿਕਾਸ ਲਈ ਕੀਤੀ ਜਾ ਸਕਦੀ ਹੈ। ਇਸ ਦਾ ਨਿਰਮਾਣ ਬ੍ਰਿਟਿਸ਼ ਹਾਈ ਕਮਿਸ਼ਨ ਦੇ ਸਾਹਮਣੇ ਪਾਸੇ ਪ੍ਰਸਤਾਵਿਤ ਹੈ। ਇਕ ਹੋਰ 1.8 ਏਕੜ ਦਾ ਪਲਾਟ ਕਮਰਸ਼ੀਅਲ ਡਿਵੈੱਲਪਮੈਂਟ ਲਈ ਹੋਵੇਗਾ।

ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ


ਹੋਟਲ ਨੂੰ ਬਾਹਰੋਂ ਬਦਲਣ ਦੀ ਇਜਾਜ਼ਤ ਨਹੀਂ
ਅਸ਼ੋਕਾ ਹੋਟਲ ਦੀ ਨਿਲਾਮੀ ਦੀ ਬੋਲੀ ਜਿੱਤਣ ਵਾਲਾ ਹੋਟਲ ’ਚ ਕਈ ਬਦਲਾਅ ਕਰ ਸਕਦਾ ਹੈ ਪਰ ਹੋਟਲ ਨੂੰ ਬਾਹਰ ਤੋਂ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੋਟਲ ’ਚ ਕਿਵੇਂ ਦੀਆਂ ਸੇਵਾਵਾਂ ਦਿੱਤੀਆਂ ਜਾਣ, ਇਹ ਵੀ ਨਿਲਾਮੀ ਜਿੱਤਣ ਵਾਲਾ ਪੱਖ ਤੈਅ ਕਰ ਸਕਦਾ ਹੈ।


25 ਏਕੜ ’ਚ ਫੈਲਿਆ ਹੋਟਲ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪਿਛਲੇ ਮਹੀਨੇ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐੱਨ. ਐੱਮ. ਪੀ.) ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਭਾਰਤੀ ਸੈਰ-ਸਪਾਟਾ ਵਿਕਾਸ ਨਿਗਮ ਦੇ ‘ਦਿ ਅਸ਼ੋਕ’ ਅਤੇ ਉਸ ਦੇ ਨੇੜਲੇ ਹੋਟਲ ਸਮਰਾਟ ਸਮੇਤ 8 ਜਾਇਦਾਦਾਂ ਨੂੰ ਬਾਜ਼ਾਰ ’ਤੇ ਚੜ੍ਹਾਉਣ (ਪਟੇ ’ਤੇ ਦੇਣਾ ਜਾਂ ਕਿਰਾਏ ’ਤੇ ਚੜ੍ਹਾਉਣਾ) ਦੀ ਯੋਜਨਾ ਹੈ। ਸੈਰ-ਸਪਾਟਾ ਮੰਤਰਾਲਾ ਦਿੱਲੀ ਦੇ ਵਿਚਕਾਰ 25 ਏਕੜ ’ਚ ਫੈਲੇ ਇਸ ਹੋਟਲ ਦੀ ਬੋਲੀ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ’ਤੇ ਕੰਮ ਕਰ ਰਿਹਾ ਹੈ।

ਇਹ ਖ਼ਬਰ ਪੜ੍ਹੋ-  BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ


ਜਵਾਹਰ ਲਾਲ ਨਹਿਰੂ ਦੇ ਸਮੇਂ ਬਣਿਆ ਸੀ
ਸਰਕਾਰ 500 ਕਮਰਿਆਂ ਦੇ ਅਸ਼ੋਕ ਹੋਟਲ ਨੂੰ ਮੋਨੇਟਾਈਜੇਸ਼ਨ ਪ੍ਰੋਗਰਾਮ ਦੇ ਤਹਿਤ ਲਿਆਉਣ ਦੀ ਕੋਸ਼ਿਸ਼ ਲੰਮੇਂ ਸਮੇਂ ਤੋਂ ਕਰ ਰਹੀ ਸੀ, ਜਿਸ ’ਤੇ ਹੁਣ ਜਾ ਕੇ ਪ੍ਰਸਤਾਵ ਲਿਆਂਦਾ ਗਿਆ ਹੈ। ਅਸ਼ੋਕ ਹੋਟਲ ਸਾਲ 1956 ’ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਮੇਂ ਬਣਾਇਆ ਗਿਆ ਸੀ, ਜਿੱਥੇ ਸੰਯੁਕਤ ਰਾਸ਼ਟਰ ਦਾ ਭਾਰਤ ’ਚ ਪਹਿਲੀ ਵਾਰ ਸੰਮੇਲਨ ਹੋਣ ਜਾ ਰਿਹਾ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News