ਕੁੜੀਆਂ ਤੋਂ ਪੂਰਾ ਕਿਰਾਇਆ, ਧੋਖਾ ਖਾਧੇ ਪ੍ਰੇਮੀਆਂ ਤੋਂ ਅੱਧਾ, ਪਿਆਰ ’ਚ ਬਰਬਾਦ ਆਸ਼ਿਕ ਚਲਾਉਂਦੈ ਈ-ਰਿਕਸ਼ਾ

Saturday, Dec 10, 2022 - 03:05 AM (IST)

ਕੁੜੀਆਂ ਤੋਂ ਪੂਰਾ ਕਿਰਾਇਆ, ਧੋਖਾ ਖਾਧੇ ਪ੍ਰੇਮੀਆਂ ਤੋਂ ਅੱਧਾ, ਪਿਆਰ ’ਚ ਬਰਬਾਦ ਆਸ਼ਿਕ ਚਲਾਉਂਦੈ ਈ-ਰਿਕਸ਼ਾ

ਲਖੀਮਪੁਰ ਖੀਰੀ (ਇੰਟ.)-ਯੂ. ਪੀ. ਦੇ ਲਖੀਮਪੁਰ ਖੀਰੀ ਦਾ ਰਹਿਣ ਵਾਲਾ ਇਕ ਮੁੰਡਾ ਜਦੋਂ ਆਪਣੀ ਪ੍ਰੇਮਿਕਾ ਦੇ ਪਿਆਰ ’ਚ ਬਰਬਾਦ ਹੋ ਗਿਆ ਤਾਂ ਈ-ਰਿਕਸ਼ਾ ਚਲਾਉਣ ਲੱਗਾ। ਪਿਆਰ ਨੂੰ ਲੈ ਕੇ ਉਸ ਦੇ ਮਨ ਵਿਚ ਇੰਨੀ ਨਫ਼ਰਤ ਹੈ ਕਿ ਉਹ ਪਿਆਰ ’ਚ ਧੋਖਾ ਖਾਧੇ ਪ੍ਰੇਮੀਆਂ ਤੋਂ ਅੱਧਾ ਕਿਰਾਇਆ ਲੈਂਦਾ ਹੈ ਅਤੇ ਕੁੜੀਆਂ ਨੂੰ ਇਕ ਰੁਪਇਆ ਵੀ ਘੱਟ ਨਹੀਂ ਕਰਦਾ ਹੈ। ਥਾਣਾ ਸਦਰ ਕੋਤਵਾਲੀ ਇਲਾਕੇ ’ਚ ਇਕ ਕੁੜੀ ਨਾਲ ਮੁਹੱਬਤ ਵਿਚ ਆਪਣਾ ਸਭ ਕੁਝ ਗੁਆਉਣ ਦਾ ਦਾਅਵਾ ਕਰਨ ਵਾਲੇ ਰਿੰਕੂ ਨੇ ਹੁਣ ਸ਼ਹਿਰ ਦੀਆਂ ਸੜਕਾਂ ’ਤੇ ਹੀ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਆਗੂ ਡਾ. ਕੰਗ ਨੇ ਕੀਤਾ ਸਟਿੰਗ ਆਪ੍ਰੇਸ਼ਨ, ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਰਿੰਕੂ ਦੱਸਦਾ ਹੈ ਕਿ ਉਸ ਨੇ ਉਸ ਕੁੜੀ ਦੇ ਚੱਕਰ ’ਚ ਆਪਣਾ ਬਹੁਤ ਸਮਾਂ ਅਤੇ ਪੈਸਾ ਬਰਬਾਦ ਕੀਤਾ। ਸਭ ਕੁਝ ਲੁਟਾ ਦੇਣ ਦੇ ਬਾਵਜੂਦ ਉਹ ਹੱਥ ਨਾ ਆਈ ਤਾਂ ਰਿੰਕੂ ਦੀਆਂ ਅੱਖਾਂ ਖੁੱਲ੍ਹੀਆਂ। ਕੁੜੀ ਦੀਆਂ ਯਾਦਾਂ ਆਪਣੇ ਸੀਨੇ ’ਚੋਂ ਕੱਢ ਕੇ ਹੁਣ ਉਹ ਈ-ਰਿਕਸ਼ਾ ਚਲਾ ਕੇ ਕਮਾਈ ਕਰਦਾ ਹੈ ਅਤੇ ਉਸ ਨਾਲ ਆਪਣਾ ਘਰ-ਪਰਿਵਾਰ ਚਲਾਉਂਦਾ ਹੈ। ਰਿੰਕੂ ਨੇ ਆਪਣੇ ਰਿਕਸ਼ੇ ’ਤੇ ‘ਬੇਵਫਾਓਂ ਸੇ ਸਾਵਧਾਨ, ‘ਪਹਿਲੇ ਥੇ ਦੀਵਾਨੇ, ਅਬ ਲਗੇ ਕਮਾਨੇ’ ਆਦਿ ਇਸ ਲਈ ਲਿਖਵਾ ਰੱਖਿਆ ਹੈ ਤਾਂ ਜੋ ਲੋਕ ਇਸ਼ਕ ਅਤੇ ਪਿਆਰ ਦੇ ਚੱਕਰ ਵਿਚ ਪੈ ਕੇ ਆਪਣਾ ਸਮਾਂ ਅਤੇ ਸਭ ਕੁਝ ਨਾ ਲੁਟਾਉਣ।

ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ, ਕਿਹਾ-‘ਪੰਜਾਬ ਨੂੰ ਦੀਵਾਲੀਏਪਣ ਵੱਲ ਨਾ ਧੱਕੋ’


author

Manoj

Content Editor

Related News