ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਦਾ ਐਲਾਨ, ਇਸ ਕਾਰਨ ਲਿਆ ਗਿਆ ਫ਼ੈਸਲਾ

Saturday, Apr 01, 2023 - 02:24 PM (IST)

ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਦਾ ਐਲਾਨ, ਇਸ ਕਾਰਨ ਲਿਆ ਗਿਆ ਫ਼ੈਸਲਾ

ਨਵੀਂ ਦਿੱਲੀ- ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਅੱਜ ਯਾਨੀ ਕਿ ਸ਼ਨੀਵਾਰ ਦੁਪਹਿਰ ਨੂੰ ਪੂਰੀ ਤਰ੍ਹਾਂ ਐਮਰਜੈਂਸੀ ਦਾ ਐਲਾਨ ਕੀਤਾ ਹੈ। ਏਅਰ ਪੋਰਟ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਦੁਬਈ ਜਾ ਰਹੇ FedEx ਜਹਾਜ਼ ਦੇ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਇਕ ਪੰਛੀ ਟਕਰਾ ਗਿਆ, ਜਿਸ ਤੋਂ ਬਾਅਦ ਹਵਾਈ ਅੱਡੇ 'ਤੇ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਇਹ ਜਾਣਕਾਰੀ ਇਕ ਨਿਊਜ਼ ਏਜੰਸੀ ਨੇ ਹਵਾਈ ਅੱਡੇ ਦੇ ਅਧਿਕਾਰੀ ਦੇ ਹਵਾਲੇ ਤੋਂ ਦਿੱਤੀ ਹੈ।

ਇਹ ਵੀ ਪੜ੍ਹੋ- ਕੇਦਾਰਨਾਥ, ਬਦਰੀਨਾਥ 'ਚ ਭਾਰੀ ਬਰਫ਼ਬਾਰੀ ਜਾਰੀ, ਯਾਤਰਾ ਦੀਆਂ ਤਿਆਰੀਆਂ 'ਤੇ ਲੱਗੀ 'ਬਰੇਕ'

PunjabKesari

ਸੂਤਰਾਂ ਮੁਤਾਬਕ ਇਹ ਕਦਮ ਇਸ ਲਈ ਚੁੱਕਿਆ ਗਿਆ ਤਾਂ ਕਿ ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਉਤਰ ਸਕੇ ਅਤੇ ਤਕਨੀਕੀ ਮਾਹਰ ਮਨਜ਼ੂਰੀ ਤੋਂ ਪਹਿਲਾਂ ਜਹਾਜ਼ ਵਿਚ ਆਈ ਕਿਸੇ ਤਰ੍ਹਾਂ ਦੀ ਖਰਾਬੀ ਦੀ ਜਾਂਚ ਕਰ ਸਕਣ। ਦੱਸ ਦੇਈਏ ਕਿ ਹਵਾਈ ਅੱਡੇ 'ਤੇ ਜਹਾਜ਼ਾਂ ਨਾਲ ਪੰਛੀ ਟਕਰਾਉਣ ਦੀਆਂ ਘਟਨਾਵਾਂ ਆਮ ਹਨ ਪਰ ਇਸ ਨਾਲ ਬਹੁਤ ਵੱਡੀਆਂ ਤਕਨੀਕੀ ਚੁਣੌਤੀਆਂ ਪੇਸ਼ ਆਉਂਦੀਆਂ ਹਨ। ਜੋ ਕਿ ਖ਼ਤਰਨਾਕ ਵੀ ਸਾਬਤ ਹੋ ਸਕਦੀਆਂ ਹਨ। ਪਰ ਖਰਾਬ ਮੌਸਮ ਕਾਰਨ ਪਿਛਲੇ ਕੁਝ ਦਿਨਾਂ ਵਿਚ ਦਿੱਲੀ ਹਵਾਈ ਅੱਡੇ ਤੋਂ ਕਈ ਯਾਤਰੀ ਉਡਾਣਾਂ ਨੂੰ ਡਾਇਵਰਟ ਦਿੱਤਾ ਗਿਆ ਸੀ। ਵੀਰਵਾਰ ਨੂੰ ਮੌਸਮ 'ਚ ਖਰਾਬੀ ਕਾਰਨ ਦਿੱਲੀ ਏਅਰਪੋਰਟ ਤੋਂ ਕਰੀਬ 22 ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਰਾਮ ਨੌਮੀ ਮੌਕੇ ਹਾਵੜਾ 'ਚ ਹਿੰਸਕ ਝੜਪ ਮਗਰੋਂ ਸਥਿਤੀ ਸ਼ਾਂਤੀਪੂਰਨ, ਕਰਫਿਊ ਅਜੇ ਵੀ ਲਾਗੂ

PunjabKesari

ਓਧਰ DGCA ਨੇ ਕਿਹਾ ਕਿ ਦਿੱਲੀ-ਦੁਬਈ FedEx ਦੀ ਉਡਾਣ 1000 ਫੁੱਟ ਦੀ ਉੱਚਾਈ 'ਤੇ ਪੰਛੀ ਦੇ ਟਕਰਾਉਣ ਮਗਰੋਂ ਵਾਪਸ ਪਰਤੀ। ਜਹਾਜ਼ ਸੁਰੱਖਿਅਤ ਉਤਰਿਆ। ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲਾਗੂ ਕੀਤੀ ਗਈ।


author

Tanu

Content Editor

Related News