ਲੋਕਾਂ ''ਚ ਤੇਜ਼ੀ ਨਾਲ ਵਧ ਰਹੀ ਹੈ ਫਰੋਜ਼ਨ ਸਨੈਕਸ ਦੀ ਲੋਕਪ੍ਰਿਅਤਾ, ਰਿਪੋਰਟ ਨੇ ਕੀਤਾ ਦਾਅਵਾ

Friday, Dec 06, 2024 - 05:51 PM (IST)

ਲੋਕਾਂ ''ਚ ਤੇਜ਼ੀ ਨਾਲ ਵਧ ਰਹੀ ਹੈ ਫਰੋਜ਼ਨ ਸਨੈਕਸ ਦੀ ਲੋਕਪ੍ਰਿਅਤਾ, ਰਿਪੋਰਟ ਨੇ ਕੀਤਾ ਦਾਅਵਾ

ਨੈਸ਼ਨਲ ਡੈਸਕ- ਬਦਲਦੀ ਜੀਵਨਸ਼ੈਲੀ ਅਤੇ ਤਿਉਹਾਰਾਂ ਕਾਰਨ ਫਰੋਜ਼ਨ ਸਨੈਕਸ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਜ਼ਿਆਦਾਤਰ ਦਿੱਲੀ ਵਾਸੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਨੈਕਿੰਗ ਦੀ ਆਦਤ ਪਹਿਲਾਂ ਨਾਲੋਂ ਵੱਧ ਗਈ ਹੈ। ਗੋਦਰੇਜ ਫੂਡਜ਼ ਲਿਮਿਟੇਡ ਦੇ ਰੈਡੀ-ਟੂ-ਕੁੱਕ ਬ੍ਰਾਂਡ, ਗੋਦਰੇਜ ਯਮੀਜ਼ ਨੇ 'ਇੰਡੀਆਜ਼ ਫਰੋਜ਼ਨ ਸਨੈਕ ਰਿਪੋਰਟ: ਡੀਕੋਡਿੰਗ ਹਾਉ ਇੰਡੀਆ ਸਨੈਕਸ' ਲਾਂਚ ਕੀਤਾ ਹੈ, ਜਿਸ 'ਚ ਇਹ ਦਾਅਵਾ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ  ਹੈ ਕਿ ਭਾਰਤੀ ਪਰਿਵਾਰਾਂ 'ਚ ਫਰੋਜ਼ਨ ਸਨੈਕਸ ਕਿਵੇਂ ਤੇਜ਼ੀ ਨਾਲ ਆਮ ਹੋ ਗਏ ਹਨ। ਹਲਕੀ ਭੁੱਖ ਤੋਂ ਲੈ ਕੇ ਪੂਰਾ ਭੋਜਨ ਕਰਨ ਤੱਕ, 53 ਫੀਸਦੀ ਤੋਂ ਵੱਧ ਭਾਰਤੀ ਹੁਣ ਆਪਣੀ ਰੋਜ਼ਾਨਾ ਖੁਰਾਕ ਵਿਚ ਫਰੋਜ਼ਨ ਸਨੈਕਸ ਨੂੰ ਸ਼ਾਮਲ ਕਰ ਰਹੇ ਹਨ। ਇਹ ਤਬਦੀਲੀ ਰੁਝੀ ਸਮੇਂ-ਸਾਰਣੀ ਅਤੇ ਸੁਵਿਧਾਜਨਕ, ਸਵਾਦ ਵਿਕਲਪਾਂ ਦੀ ਵਧਦੀ ਮੰਗ ਨੂੰ ਦਰਸਾਉਂਦੀ ਹੈ। ਦੇਸ਼ ਦੇ 16 ਸ਼ਹਿਰਾਂ ਦੇ 2000 ਤੋਂ ਵੱਧ ਲੋਕਾਂ ਦਾ ਸਰਵੇ ਕੀਤਾ ਗਿਆ। ਇਨ੍ਹਾਂ ਸ਼ਹਿਰਾਂ 'ਚ ਮੁੰਬਈ, ਦਿੱਲੀ ਐੱਨਸੀਆਰ, ਪੁਣੇ, ਅਹਿਮਦਾਬਾਦ, ਜੈਪੁਰ, ਲਖਨਊ, ਕੋਲਕਾਤਾ, ਚੇਨਈ, ਹੈਦਰਾਬਾਦ ਅਤੇ ਬੈਂਗਲੁਰੂ ਸ਼ਾਮਲ ਹਨ।

ਇਹ ਵੀ ਪੜ੍ਹੋ : ਕੀ ਤੁਹਾਡੇ ਵੀ ਪੇਟ 'ਚ ਹੁੰਦੀ ਹੈ ਗੁੜ-ਗੁੜ? ਨਜ਼ਰਅੰਦਾਜ ਕਰਨਾ ਪੈ ਸਕਦਾ ਭਾਰੀ

ਇਸ ਰਿਪੋਰਟ 'ਚ ਭਾਰਤ 'ਚ ਫਰੋਜ਼ਨ ਸਨੈਕਸ ਦੀ ਦੁਨੀਆ ਨੂੰ ਸਮਝਣ ਲਈ 5 ਪ੍ਰਮੁੱਖ ਪਹਿਲੂਆਂ- ਸੁਰੱਖਿਆ, ਤਕਨਾਲੋਜੀ, ਸਵਾਦ, ਸਹੂਲਤ ਅਤੇ ਮੂਡ ਨੂੰ ਬਿਹਤਰ ਬਣਾਉਣ (ਐੱਸਟੀਟੀਈਐੱਮ 2.0) 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਹ ਰਿਪੋਰਟ ਭਾਰਤੀ ਖਪਤਕਾਰਾਂ 'ਚ ਮੌਜੂਦ ਮਿੱਥਾਂ ਅਤੇ ਸੱਚਾਈ ਨੂੰ ਉਜਾਗਰ ਕਰਦੀ ਹੈ, ਜੋ ਫਰੋਜ਼ਨ ਸਨੈਕਸ ਨੂੰ ਲੈ ਕੇ ਬਣੀ ਹੋਈ ਹੈ। ਇਸ 'ਚ ਕਿਹਾ ਗਿਆ ਹੈ ਕਿ ਦਿੱਲੀ ਦੇ 57 ਫੀਸਦੀ ਲੋਕ ਖਾਣੇ ਦੇ ਦਰਮਿਆਨ ਫਰੋਜ਼ਨ ਸਨੈਕਸ ਖਾਣਾ ਪਸੰਦ ਕਰਦੇ ਹਨ। 80 ਫੀਸਦੀ ਦਿੱਲੀ ਵਾਲਿਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਨੈਕਿੰਗ ਦੀ ਆਦਤ ਪਹਿਲਾਂ ਨਾਲੋਂ ਵੱਧ ਗਈ ਹੈ। 78 ਫੀਸਦੀ ਲੋਕਾਂ ਨੂੰ ਕੁਰਕਰੇ ਸਨੈਕਸ ਸਭ ਤੋਂ ਜ਼ਿਆਦਾ ਪਸੰਦ ਆਉਂਦੇ ਹਨ। ਦਿੱਲੀ ਦੇ 75 ਫੀਸਦੀ ਲੋਕ ਖਾਸ ਤੌਰ 'ਤੇ ਭਾਰਤੀ ਸੁਆਦ ਵਾਲੇ ਫਰੋਜ਼ਨ ਸਨੈਕਸ ਪਸੰਦ ਕਰਦੇ ਹਨ, ਜਦੋਂ 82 ਫ਼ੀਸਦੀ ਲੋਕ ਥੋੜੀ ਜਿਹੀ ਭੁੱਖ ਲੱਗਣ 'ਤੇ ਫਰੋਜ਼ਨ ਸਨੈਕਸ ਦੀ ਚੋਣ ਕਰਦੇ ਹਨ। ਕੰਪਨੀ ਦੇ ਸੀਈਓ ਅਭੈ ਪਰਨੇਕਰ ਨੇ ਕਿਹਾ ਕਿ ਭਾਰਤ 'ਚ ਫਰੋਜ਼ਨ ਸਨੈਕਸ ਕੈਟੇਗਰੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਐੱਸਟੀਟੀਈਐੱਮ 2.0 ਰਿਪੋਰਟ ਸਾਨੂੰ ਖਪਤਕਾਰਾਂ ਦੀ ਪਸੰਦ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣ 'ਚ ਮਦਦ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News