ਯੂ.ਪੀ. ਤੋਂ ਬਾਅਦ ਹੁਣ ਝਾਰਖੰਡ ''ਚ ਵੀ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਮੁਫਤ ਲੱਗੇਗੀ ਕੋਰੋਨਾ ਵੈਕਸੀਨ

Friday, Apr 23, 2021 - 01:32 AM (IST)

ਯੂ.ਪੀ. ਤੋਂ ਬਾਅਦ ਹੁਣ ਝਾਰਖੰਡ ''ਚ ਵੀ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਮੁਫਤ ਲੱਗੇਗੀ ਕੋਰੋਨਾ ਵੈਕਸੀਨ

ਰਾਂਚੀ - ਝਾਰਖੰਡ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਦੌਰਾਨ ਰਾਜ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ 1 ਮਈ ਤੋਂ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਮੁਫਤ ਕੋਰੋਨਾ ਦੀ ਵੈਕਸੀਨ ਲਗਾਏ ਜਾਣ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ. ਸੀ.ਐੱਮ. ਨੇ ਦੱਸਿਆ ਕਿ ਰਾਜ ਵਿੱਚ ਅੱਜ ਹੋਈ ਮੈਰਾਥਨ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ- ਨਿੱਜੀ ਹਸ‍ਪਤਾਲ ਦੀ ਸ਼ਰਮਨਾਕ ਕਰਤੂਤ, ਕੋਰੋਨਾ ਮਰੀਜ਼ ਦੇ ਗਹਿਣੇ ਲਾਹ ਸੌਂਪ ਦਿੱਤੀ ਮ੍ਰਿਤਕ ਦੇਹ

ਇੱਕ ਮਈ ਤੋਂ 18 ਸਾਲ ਤੋਂ ਜ਼ਿਆਦ ਉਮਰ ਵਾਲਿਆਂ ਲਈ ਵੈਕਸੀਨੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸਦੇ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 1 ਮਈ ਤੋਂ ਹੋਣ ਵਾਲੇ ਵੈਕਸੀਨੇਸ਼ਨ ਲਈ 28 ਅਪ੍ਰੈਲ ਤੋਂ ਕੋਵਿਨ ਐਪ 'ਤੇ ਰਜਿਸਟਰੇਸ਼ਨ ਸ਼ੁਰੂ ਹੋ ਜਾਣਗੇ। ਮੁਫਤ ਵੈਕਸੀਨੇਸ਼ਨ ਨੂੰ ਲੈ ਕੇ ਸੀ.ਐੱਮ. ਹੇਮੰਤ ਸੋਰੇਨ ਦੇ ਐਲਾਨ ਤੋਂ ਵੱਡੀ ਰਾਹਤ ਮਿਲੇਗੀ। ਉਥੇ ਹੀ ਝਾਰਖੰਡ ਤੋਂ ਪਹਿਲਾਂ ਯੂ.ਪੀ. ਦੀ ਯੋਗੀ ਸਰਕਾਰ ਵੀ ਮੁਫਤ ਵੈਕਸੀਨੇਸ਼ਨ ਦਾ ਐਲਾਨ ਕਰ ਚੁੱਕੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News