1 ਜੂਨ ਤੋਂ ਦੇਸ਼ ''ਚ ਚੱਲਣਗੀਆਂ 200 ਨਾਨ ਏ.ਸੀ. ਟਰੇਨਾਂ, ਜਲਦ ਸ਼ੁਰੂ ਹੋਵੇਗੀ ਆਨਲਾਈਨ ਬੁਕਿੰਗ
Tuesday, May 19, 2020 - 10:16 PM (IST)

ਨਵੀਂ ਦਿੱਲੀ - ਰੇਲ ਮੰਤਰੀ ਪੀਊਸ਼ ਗੋਇਲ ਨੇ ਰੇਲ ਸੰਚਾਲਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਪੀਊਸ਼ ਗੋਇਲ ਨੇ ਦੱਸਿਆ ਕਿ 1 ਜੂਨ ਤੋਂ ਦੇਸ਼ 'ਚ 200 ਏ.ਸੀ., ਨਾਨ ਏ.ਸੀ. ਟਰੇਨਾਂ ਦਾ ਸੰਚਾਲਨ ਕੀਤਾ ਜਾਵੇਗਾ। ਇਸ ਦੀ ਆਨਲਾਈਨ ਬੁਕਿੰਗ ਜਲਦ ਸ਼ੁਰੂ ਹੋਵੇਗੀ। ਵਿਨਡੋ ਟਿਕਟ ਨਹੀਂ ਮਿਲੇਗੀ। ਦੱਸਣਯੋਗ ਹੈ ਕਿ ਕੋਰੋਨਾ ਸੰਕਟ ਦੌਰਾਨ ਦੇਸ਼ 'ਚ ਲਾਕਡਾਊਨ ਲਾਗੂ ਹੈ। ਸਰਕਾਰ ਹੌਲੀ-ਹੌਲੀ ਸਾਰੇ ਖੇਤਰਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। 24 ਮਾਰਚ ਤੋਂ ਲਾਗੂ ਲਾਕਡਾਊਨ ਦੇ ਚੱਲਦੇ ਪਿਛਲੇ ਕਰੀਬ 60 ਦਿਨਾਂ ਤੋਂ ਰੇਲ ਸੇਵਾ ਵੀ ਬੰਦ ਹੈ। ਹਾਲਾਂਕਿ ਕੁਝ ਟਰੇਨਾਂ ਦੀ ਸੰਚਾਲਨ ਕੀਤਾ ਜਾ ਰਿਹਾ ਹੈ।