ਕੋਰੋਨਾ ਕਾਰਨ ਆਖ਼ਰੀ ਸਾਹ ਲੈ ਰਹੇ ਦੋਸਤ ਲਈ 1300 ਕਿਮੀ ਦੂਰ ਤੋਂ 'ਸੰਜੀਵਨੀ' ਲੈ ਕੇ ਪਹੁੰਚਿਆ ਦੋਸਤ

Thursday, Apr 29, 2021 - 11:32 AM (IST)

ਕੋਰੋਨਾ ਕਾਰਨ ਆਖ਼ਰੀ ਸਾਹ ਲੈ ਰਹੇ ਦੋਸਤ ਲਈ 1300 ਕਿਮੀ ਦੂਰ ਤੋਂ 'ਸੰਜੀਵਨੀ' ਲੈ ਕੇ ਪਹੁੰਚਿਆ ਦੋਸਤ

ਝਾਰਖੰਡ- ਦੁਨੀਆ 'ਚ ਅਜਿਹੇ ਬਹੁਤ ਲੋਕ ਹਨ, ਜੋ ਦੋਸਤੀ ਲਈ ਵੱਡੀ ਕੁਰਬਾਨੀ ਦੇਣ ਤੋਂ ਵੀ ਨਹੀਂ ਝਿਜਕਦੇ। ਦੋਸਤ ਦੀਆਂ ਖੁਸ਼ੀਆਂ ਲਈ ਆਪਣਾ ਜੀਵਨ ਤੱਕ ਦਾਅ 'ਤੇ ਲਗਾ ਦਿੰਦੇ ਹਨ। ਅਜਿਹੀ ਹੀ ਦੋਸਤੀ ਦੀ ਇਕ ਬਿਹਤਰੀਨ ਮਿਸਾਲ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੇਸ਼ ਕੀਤੀ। ਇਸ ਨੌਜਵਾਨ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਕੋਰੋਨਾ ਪਾਜ਼ੇਟਿਵ ਆਪਣੇ ਦੋਸਤ ਲਈ ਜੋ ਕੁਝ ਉਹ ਸਾਰਿਆਂ ਲਈ ਪ੍ਰੇਰਨਾ ਦੇਣ ਵਾਲਾ ਹੈ। ਗਾਜ਼ੀਆਬਾਦ 'ਚ ਦੋਸਤ ਨੂੰ ਆਕਸੀਜਨ ਸਿਲੰਡਰ ਦੀ ਜ਼ਰੂਰਤ ਸੀ। ਅਜਿਹੇ 'ਚ ਆਪਣੇ ਦੋਸਤ ਦੀ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਇਸ ਨੌਜਵਾਨ ਨੇ ਬਿਲਕੁਲ ਦੇਰ ਨਹੀਂ ਕੀਤੀ ਅਤੇ ਰਾਂਚੀ ਤੋਂ ਗਾਜ਼ੀਆਬਾਦ ਦੀ 1300 ਕਿਲੋਮੀਟਰ ਦੀ ਦੂਰੀ 24 ਘੰਟਿਆਂ 'ਚ ਤੈਅ ਕਰ ਦਿੱਤੀ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਦਾਖ਼ਲ ਕਰਵਾਉਣ ਲਈ ਭਟਕਦਾ ਰਿਹੈ ਬੇਬੱਸ ਪਿਤਾ, ਮਾਸੂਮ ਨੇ ਗੋਦ 'ਚ ਤੋੜਿਆ ਦਮ

ਰਾਜਨ ਕੋਲ ਆਕਸੀਜਨ ਸਿਰਫ਼ 24 ਘੰਟਿਆਂ ਲਈ ਬਚੀ ਸੀ
ਦੇਵੇਂਦਰ ਕੁਮਾਰ ਸ਼ਰਮਾ ਨੂੰ 24 ਅਪ੍ਰੈਲ ਨੂੰ ਆਪਣੇ ਦੋਸਤ ਸੰਜੇ ਸਕਸੈਨਾ ਵਲੋਂ ਫ਼ੋਨ ਆਇਆ। ਸਕਸੈਨਾ ਨੇ ਦੇਵੇਂਦਰ ਨੂੰ ਦੱਸਿਆ ਕਿ ਉਸ ਦਾ ਦੋਸਤ ਰਾਜਨ ਜੋ ਕਿ ਕੋਰੋਨਾ ਨਾਲ ਪੀੜਤ ਸੀ, ਹੁਣ ਉਸ ਨੂੰ ਤੁਰੰਤ ਮੈਡੀਕਲ ਆਕਸੀਜਨ ਦੀ ਜ਼ਰੂਰਤ ਹੈ। ਰਾਜਨ ਕੋਲ ਆਕਸੀਜਨ ਸਿਰਫ਼ 24 ਘੰਟਿਆਂ ਲਈ ਬਚੀ ਸੀ। ਇਸ ਫ਼ੋਨ ਤੋਂ ਬਾਅਦ ਦੇਵੇਂਦਰ ਉਸੇ ਰਾਤ ਆਪਣੀ ਬਾਈਕ 'ਤੇ ਬੋਕਾਰੋ ਲਈ ਰਵਾਨਾ ਹੋਏ। ਬੋਕਾਰੋ ਪਹੁੰਚਣ ਲਈ ਉਨ੍ਹਾਂ ਨੇ ਕਰੀਬ 150 ਕਿਲੋਮੀਟਰ ਤੋਂ ਵੱਧ ਮੋਟਰਸਾਈਕਲ ਚਲਾਈ। ਰਾਜਨ ਅਤੇ ਦੇਵੇਂਦਰ ਮੂਲ ਰੂਪ ਨਾਲ ਇਸੇ ਸ਼ਹਿਰ ਦੇ ਰਹਿਣ ਵਾਲੇ ਹਨ। ਦੇਵੇਂਦਰ ਨੇ ਬੋਕਾਰੋ 'ਚ ਆਕਸੀਜਨ ਲਈ ਕਾਫ਼ੀ ਹੱਥ-ਪੈਰ ਮਾਰੇ ਪਰ ਉਨ੍ਹਾਂ ਨੂੰ ਕਿਤੇ ਵੀ ਆਕਸੀਜਨ ਦਾ ਸਿਲੰਡਰ ਨਹੀਂ ਮਿਲਿਆ। ਫਿਰ ਉਨ੍ਹਾਂ ਨੇ ਝਾਰਖੰਡ ਗੈਸ ਪਲਾਂਟ ਦੇ ਮਾਲਕ ਰਾਕੇਸ਼ ਕੁਮਾਰ ਗੁਪਤਾ ਨਾਲ ਸੰਪਰਕ ਕੀਤਾ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਦਾਖ਼ਲ ਕਰਵਾਉਣ ਲਈ ਭਟਕਦਾ ਰਿਹੈ ਬੇਬੱਸ ਪਿਤਾ, ਮਾਸੂਮ ਨੇ ਗੋਦ 'ਚ ਤੋੜਿਆ ਦਮ

ਪੈਸੇ ਲੈਣ ਤੋਂ ਕੀਤਾ ਇਨਕਾਰ
ਰਾਕੇਸ਼ ਨੇ ਦੇਵੇਂਦਰ ਨੂੰ ਆਕਸੀਜਨ ਸਿਲੰਡਰ ਤਾਂ ਉਪਲੱਬਧ ਕਰਵਾਇਆ ਹੀ, ਇਸ ਲਈ ਪੈਸਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਰਾਕੇਸ਼ ਨੇ ਕਿਹਾ ਕਿ ਦੇਵੇਂਦਰ ਨੂੰ ਪਹਿਲਾਂ ਆਪਣੇ ਦੋਸਤ ਬਾਰੇ ਸੋਚਣਾ ਚਾਹੀਦਾ। ਆਕਸੀਜਨ ਸਿਲੰਡਰ ਹਾਸਲ ਕਰਨ ਤੋਂ ਬਾਅਦ ਦੇਵੇਂਦਰ ਨੂੰ ਗਾਜ਼ੀਆਬਾਦ ਪਹੁੰਚਣ ਲਈ 1300 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਸੀ। ਦੇਵੇਂਦਰ ਨੇ ਆਪਣੇ ਇਕ ਦੋਸਤ ਤੋਂ ਕਾਰ ਮੰਗੀ ਅਤੇ 25 ਅਪ੍ਰੈਲ ਨੂੰ ਵੈਸ਼ਾਲੀ ਵੱਲ ਨਿਕਲ ਪਏ। 24 ਘੰਟਿਆਂ ਦੀ ਯਾਤਰਾ ਕਰਨ ਤੋਂ ਬਾਅਦ ਆਖ਼ਰਕਾਰ ਦੇਵੇਂਦਰ 26 ਅਪ੍ਰੈਲ ਨੂੰ ਵੈਸ਼ਾਲੀ ਪਹੁੰਚ ਗਏ।

 

ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ

ਪੁਲਸ ਨੇ ਚੈੱਕ ਪੋਸਟ 'ਤੇ ਕੀਤੀ ਪੁੱਛ-ਗਿੱਛ 
ਦੇਵੇਂਦਰ ਦਾ ਕਹਿਣਾ ਹੈ ਕਿ ਰਸਤੇ 'ਚ ਪੁਲਸ ਨੇ ਚੈੱਕ ਪੋਸਟ 'ਤੇ ਉਨ੍ਹਾਂ ਤੋਂ ਸਿਲੰਡਰ ਬਾਰੇ ਪੁੱਛ-ਗਿੱਛ ਹੋਈ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਇਹ ਸਿਲੰਡਰ ਉਨ੍ਹਾਂ ਦੇ ਦੋਸਤ ਲਈ ਹੈ, ਜੋ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਿਹਾ ਹੈ। ਦੋਸਤ ਦੀ ਇਸ ਮਿਹਨਤ ਦਾ ਨਤੀਜਾ ਹੈ ਕਿ ਰਾਜਨ ਦੀ ਸਿਹਤ ਚੰਗੀ ਹੋ ਗਈ ਹੈ ਅਤੇ ਪਹਿਲਾਂ ਨਾਲੋਂ ਬਿਹਤਰ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News