ਦੇਸ਼ ਦੇ ਸਾਰੇ ਸਟੇਸ਼ਨਾਂ ''ਤੇ ਮਿਲੇਗੀ ਫਰੀ ਵਾਈ-ਫਾਈ ਦੀ ਸੁਵਿਧਾ, ਲੋਕ ਸਭਾ ''ਚ ਮੋਦੀ ਸਰਕਾਰ ਨੇ ਦਿੱਤੀ ਜਾਣਕਾਰੀ
Wednesday, Jul 18, 2018 - 11:02 PM (IST)
ਨਵੀਂ ਦਿੱਲੀ— ਭਾਰਤ ਰੇਲਵੇ ਸਟੇਸ਼ਨਾਂ 'ਤੇ ਜਲਦੀ ਹੀ ਯਾਤਰੀਆਂ ਨੂੰ ਫਰੀ ਵਾਈ-ਫਾਈ ਦੀ ਸੁਵਿਧਾ ਮਿਲੇਗੀ। ਰੇਲ ਰਾਜ ਮੰਤਰੀ ਰਾਜੇਨ ਗੋਹੇਨ ਨੇ ਲੋਕ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਲਿਖਤ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਧਿਆਨ ਰੱਖਿਆ ਗਿਆ ਹੈ ਕਿ ਇਸ ਸਬੰਧ 'ਚ ਰੇਲਵੇ ਨੂੰ ਕੋਈ ਖਰਚਾ ਨਾ ਕਰਨਾ ਪਵੇ।
ਉਨ੍ਹਾਂ ਨੇ ਆਪਣੇ ਜਵਾਬ 'ਚ ਕਿਹਾ ਕਿ ਹਾਲਟ ਸਟੇਸ਼ਨਾਂ ਨੂੰ ਛੱਡ ਕੇ ਦੇਸ਼ ਦੇ ਸਾਰੇ ਸਟੇਸ਼ਨਾਂ 'ਤੇ ਫਰੀ ਵਾਈ-ਫਾਈ ਦੀ ਸੁਵਿਧਾ ਦਿੱਤੀ ਜਾਵੇਗੀ। ਮੌਜੂਦਾ ਸਮੇਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 707 ਸਟੇਸ਼ਨਾਂ 'ਤੇ ਵਾਈ-ਫਾਈ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜਿਸ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਰੇਲ ਰਾਜ ਮੰਤਰੀ ਨੇ ਅੱਗੇ ਦੱਸਿਆ ਕਿ ਰੇਲ-ਟੇਲ ਨੇ ਏ-1 ਵਰਗ ਦੇ ਸਟੇਸ਼ਨਾਂ 'ਤੇ ਵਾਈ-ਫਾਈ ਸੁਵਿਧਾ ਮੁਹੱਈਆ ਕਰਵਾਉਣ ਦੇ ਲਈ ਮੇਸਰਸ ਮਹਾਤਾ ਇੰਫੋਰਮੇਸ਼ਨ ਇੰਡੀਆ ਪ੍ਰਾਈਵੇਟ ਲਿਮਟਡ (ਐੱਮ.ਆਈ.ਆਈ.ਪੀ.ਐੱਲ.) ਦੇ ਨਾਲ ਸਮਝੌਤਾ ਕੀਤਾ ਹੈ। ਇਹ ਕੰਪਨੀ ਮੇਸਰਸ ਗੂਗਲ ਇੰਕਾਰਪੋਰੇਟਡ ਦੀ ਕੰਪਨੀ ਹੈ।
