ਵਿਦੇਸ਼ ਭੇਜਣ ਦੇ ਨਾਂ ''ਤੇ 8 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ
Saturday, Oct 28, 2023 - 05:58 PM (IST)
ਜੀਂਦ- ਹਰਿਆਣਾ ਜ਼ਿਲ੍ਹੇ ਦੇ ਨਰਵਾਨਾ ਸ਼ਹਿਰ ਥਾਣਾ ਖੇਤਰ ਵਿਚ ਵਿਦੇਸ਼ ਭੇਜਣ ਦੇ ਨਾਂ 'ਤੇ ਇਕ ਵਿਅਕਤੀ ਤੋਂ 8 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਵਨ ਮੂਲ ਰੂਪ ਤੋਂ ਪਾਨੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਨਰਵਾਨਾ ਵਿਚ ਕੱਪੜੇ ਦੀ ਦੁਕਾਨ ਚਲਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਵਨ ਨੇ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਦੇ ਮੋਗਾ ਵਾਸੀ ਸੋਮਦੱਤ ਨੇ ਉਸ ਨੂੰ ਕਿਹਾ ਕਿ ਉਹ ਨੌਜਵਾਨਾਂ ਨੂੰ ਕੰਮ ਲਈ ਵਿਦੇਸ਼ ਭੇਜਦਾ ਹੈ। ਪਵਨ ਮੁਤਾਬਕ ਉਹ ਝਾਂਸੇ ਵਿਚ ਆ ਗਿਆ ਅਤੇ 4 ਨੌਜਵਾਨਾਂ ਨੂੰ ਜਰਮਨੀ ਭੇਜਣ ਲਈ 8 ਲੱਖ ਰੁਪਏ ਦੇ ਦਿੱਤੇ।
ਸ਼ਿਕਾਇਤਕਰਤਾ ਸੋਮਦੱਤ ਨੇ ਨਾ ਤਾਂ ਨੌਜਵਾਨਾਂ ਨੂੰ ਜਰਮਨੀ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਨਾਲ ਹੀ ਰੁਪਏ ਮੰਗਣ 'ਤੇ ਸੋਮਦੱਤ ਨੇ ਅੰਜ਼ਾਮ ਭੁਗਤਨ ਦੀ ਧਮਕੀ ਦਿੱਤੀ। ਨਰਵਾਨਾ ਸ਼ਹਿਰ ਥਾਣਾ ਦੇ ਜਾਂਚ ਅਧਿਕਾਰੀ ਰਾਜਕੁਮਾਰ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।