‘ਵਿਗਿਆਨੀ ਨਾਲ 2.07 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ’
Friday, Jan 15, 2021 - 12:04 PM (IST)
ਕੋਲਕਾਤਾ (ਭਾਸ਼ਾ) : ਸਾਹਾ ਇੰਸਟੀਚਿਊਟ ਆਫ ਨਿਊਕਲੀਅਰ ਫਿਜਿਕਸ ਦੀ ਇਕ ਸੀਨ. ਵਿਗਿਆਨੀ ਨੂੰ ਆਨਲਾਈਨ ਠੱਗੀ ਕਰਨ ਵਾਲਿਆਂ ਨੇ 2.07 ਲੱਖ ਰੁਪਏ ਦਾ ਚੂਨਾ ਲਾ ਦਿੱਤਾ। ਠੱਗ ਨੇ ਫੋਨ ’ਤੇ ਖੁਦ ਨੂੰ ਬੈਂਕ ਅਧਿਕਾਰੀ ਦੱਸ ਕੇ ਵਿਗਿਆਨੀ ਨਾਲ ਧੋਖਾਦੇਹੀ ਕੀਤੀ। ਸ਼ਹਿਰ ਦੇ ਉੱਤਰੀ ਹਿੱਸੇ ਕੇਸ਼ਟੋਪੁਰ ਇਲਾਕੇ ’ਚ ਰਹਿਣ ਵਾਲੀ ਵਿਗਿਆਨੀ ਸ਼ੰਪਾ ਬਿਸਵਾਸ ਨਾਲ ਠੱਗੀ ਹੋਈ ਹੈ। ਬਿਧਾਨਨਗਰ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ, ‘‘ਬੁੱਧਵਾਰ ਨੂੰ ਬਿਸਵਾਸ ਨੂੰ ਇਕ ਕਾਲ ਆਈ, ਜਿਸ ’ਚ ਉਨ੍ਹਾਂ ਨੂੰ ‘ਕੇ. ਵਾਈ. ਸੀ.’ ਵੇਰਵਾ ਅਪਡੇਟ ਕਰਨ ਲਈ ਮੋਬਾਇਲ ਫੋਨ ’ਤੇ ਇਕ ਐਪ ਡਾਊਨਲੋਡ ਕਰਨ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਬਾਰਦਾਨਾ ਨਾ ਮਿਲਣ ’ਤੇ ਚਾਵਲਾਂ ਦੀ ਸਟੋਰੇਜ ਹੋਈ ਪ੍ਰਭਾਵਿਤ, ਹੋ ਸਕਦੈ ਅਰਬਾਂ ਰੁਪਏ ਦਾ ਨੁਕਸਾਨ
‘ਟੀਮ ਵਿਊਅਰ’ ਐਪ ਡਾਊਨਲੋਡ ਕੀਤੇ ਜਾਣ ਤੋਂ ਬਾਅਦ ਕਾਲ ਕਰਨ ਵਾਲੇ ਦੀ ਪਹੁੰਚ ਬਿਸਵਾਸ ਦੇ ਮੋਬਾਇਲ ਤੱਕ ਹੋ ਗਈ ਅਤੇ ਉਸ ਨੇ 10 ਰੁਪਏ ਭੁਗਤਾਨ ਕਰਨ ਨੂੰ ਕਿਹਾ। ਵਿਗਿਆਨੀ ਨੇ ਨੈੱਟ ਬੈਂਕਿੰਗ ਦੇ ਜਰੀਏ ਰਕਮ ਦਾ ਭੁਗਤਾਨ ਕਰ ਦਿੱਤਾ ਪਰ ਉਨ੍ਹਾਂ ਨੂੰ ਮੋਬਾਇਲ ਬੈਂਕਿੰਗ ਰਾਹੀਂ ਰਕਮ ਭੁਗਤਾਨ ਕਰਨ ਨੂੰ ਕਿਹਾ। ਜਦੋਂ ਉਨ੍ਹਾਂ ਅਜਿਹਾ ਕੀਤਾ ਤਾਂ ਕੁਝ ਦੇਰ ’ਚ ਉਨ੍ਹਾਂ ਦੇ ਖਾਤੇ ’ਚੋਂ 1.35 ਲੱਖ ਰੁਪਏ ਕੱਟੇ ਗਏ। ਇਸ ਤੋਂ ਬਾਅਦ ਕਾਲਰ ਨੇ ਡੈਬਿਟ ਕਾਰਡ ਰਾਹੀਂ 10 ਰੁਪਏ ਭੁਗਤਾਨ ਕਰਨ ਨੂੰ ਕਿਹਾ। ਇਸ ਵਾਰ ਫਿਰ ਖਾਾਤੇ ’ਚੋਂ 72,000 ਰੁਪਏ ਕੱਟੇ ਗਏ।
ਇਹ ਵੀ ਪੜ੍ਹੋ : ਸ਼ਹਿਰ ’ਚ 14 ਹੋਰ ਪੰਛੀ ਮ੍ਰਿਤਕ ਮਿਲੇ, ਰਿਪੋਰਟ ਦੇ ਇੰਤਜ਼ਾਰ ’ਚ ਮਹਿਕਮਾ