ਫਰਾਂਸ ਦੇ ਆਸਮਾਨ 'ਚ ਗਰਜਣਗੇ ਭਾਰਤ ਦੇ ਰਾਫੇਲ, ਬੈਸਟਿਲ ਡੇਅ ਪਰੇਡ 'ਚ ਮੁੱਖ ਮਹਿਮਾਨ ਹੋਣਗੇ PM ਮੋਦੀ

06/29/2023 5:36:19 AM

ਇੰਟਰਨੈਸ਼ਨਲ ਡੈਸਕ : ਫਰਾਂਸ 'ਚ 14 ਜੁਲਾਈ ਨੂੰ ਹੋਣ ਵਾਲੇ 'ਬੈਸਟਿਲ ਡੇਅ ਫਲਾਈਪਾਸਟ' 'ਚ ਪੂਰੀ ਦੁਨੀਆ ਰਾਫੇਲ ਲੜਾਕੂ ਜਹਾਜ਼ਾਂ ਦੀ ਤਾਕਤ ਨੂੰ ਦੇਖ ਸਕੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ 'ਚ ਫਰਾਂਸ ਦੇ ਦੌਰੇ 'ਤੇ ਹੋਣਗੇ। ਇਸ ਦੌਰਾਨ ਉਹ ਫਰਾਂਸ ਦੀ ਬੈਸਟੀਲ ਡੇਅ ਮਿਲਟਰੀ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਭਾਰਤੀ ਫੌਜ ਦੀ ਇਕ ਟੁਕੜੀ ਵੀ ਪਰੇਡ 'ਚ ਹਿੱਸਾ ਲਵੇਗੀ। ਪਰੇਡ ਦੌਰਾਨ ਭਾਰਤੀ ਹਵਾਈ ਸੈਨਾ (IAF) ਦੇ 3 ਰਾਫੇਲ ਲੜਾਕੂ ਜਹਾਜ਼ ਉਡਾਣ ਭਰਨਗੇ।

ਇਹ ਵੀ ਪੜ੍ਹੋ : ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਨੇ ਉਪ-ਰਾਸ਼ਟਰਪਤੀ ਧਨਖੜ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ 14 ਜੁਲਾਈ ਨੂੰ ਪੈਰਿਸ ਵਿੱਚ ਹੋਣ ਵਾਲੀ ਬੈਸਟਿਲ ਪਰੇਡ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਹੈ। ਮੈਕਰੋਨ ਨੇ ਟਵੀਟ ਕੀਤਾ, "ਪਿਆਰੇ ਨਰਿੰਦਰ, 14 ਜੁਲਾਈ ਨੂੰ ਪੈਰਿਸ ਵਿੱਚ ਪਰੇਡ ਦੇ ਮਹਿਮਾਨ ਵਜੋਂ ਤੁਹਾਡਾ ਸਵਾਗਤ ਕਰਕੇ ਬਹੁਤ ਖੁਸ਼ੀ ਹੋਵੇਗੀ।" ਉਨ੍ਹਾਂ ਦਾ ਸੱਦਾ ਸਵੀਕਾਰ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਧੰਨਵਾਦ ਮੇਰੇ ਦੋਸਤ ਮੈਕਰੋਨ। ਮੈਂ 14 ਜੁਲਾਈ ਨੂੰ ਤੁਹਾਡੇ ਅਤੇ ਫਰਾਂਸ ਦੇ ਲੋਕਾਂ ਨਾਲ ਆਪਣੀ ਰਣਨੀਤਕ ਸਾਂਝੇਦਾਰੀ ਦਾ ਜਸ਼ਨ ਮਨਾਉਣ ਦੀ ਉਮੀਦ ਕਰਦਾ ਹਾਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭੀਮ ਆਰਮੀ ਚੀਫ਼ ਚੰਦਰਸ਼ੇਖਰ 'ਤੇ ਜਾਨਲੇਵਾ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ

ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਨੂੰ 25 ਸਾਲ ਪੂਰੇ ਹੋ ਰਹੇ ਹਨ। ਇਹੀ ਕਾਰਨ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ 14 ਜੁਲਾਈ ਨੂੰ ਹੋਣ ਵਾਲੀ ਬੈਸਟਿਲ ਡੇਅ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News