ਭਾਰਤ ''ਚ ਰੇਲਵੇ ਸਟੇਸ਼ਨਾਂ ਦੇ ਵਿਕਾਸ ਲਈ 7 ਲੱਖ ਯੂਰੋ ਦੇਵੇਗਾ ਫਰਾਂਸ
Tuesday, Jun 11, 2019 - 03:06 AM (IST)

ਨਵੀਂ ਦਿੱਲੀ – ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ (ਆਈ. ਆਰ. ਐੱਸ. ਡੀ. ਸੀ.) ਨੇ ਸੋਮਵਾਰ ਨੂੰ ਫਰਾਂਸੀਸੀ ਰਾਸ਼ਟਰੀ ਰੇਲਵੇ (ਐੱਸ. ਐੱਨ. ਸੀ.ਐੱਫ.) ਅਤੇ ਫਰਾਂਸੀਸੀ ਵਿਕਾਸ ਏਜੰਸੀ (ਏ. ਐੱਫ. ਡੀ.) ਨਾਲ 3 ਪੱਖੀ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਫਰਾਂਸ ਵਲੋਂ ਭਾਰਤ 'ਚ ਸਟੇਸ਼ਨਾਂ ਦੇ ਵਿਕਾਸ ਲਈ 7 ਲੱਖ ਯੂਰੋ ਦਾ ਫੰਡ ਦਿੱਤਾ ਜਾਵੇਗਾ।
ਇਸ ਸਮਝੌਤੇ 'ਤੇ ਰੇਲਵੇ ਮੰਤਰੀ ਸੁਰੇਸ਼ ਅੰਗਾੜੀ ਅਤੇ ਯੂਰਪ ਅਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਜੀਨ ਬੈਪਿਟਸਟ ਲੇਮਾਈਨੇ, ਭਾਰਤ 'ਚ ਫਰਾਂਸ ਦੇ ਰਾਜਦੂਤ ਅਲੈਗਜ਼ੈਂਡਰ ਜੀਗਲ ਅਤੇ ਫਰਾਂਸ ਦੂਤਘਰ ਅਤੇ ਭਾਰਤੀ ਰੇਲਵੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਦਸਤਖਤ ਕੀਤੇ ਗਏ।