4 ਸਾਲਾ ਮਾਸੂਮ ਨਾਲ ਦਰਿੰਦਗੀ : ਟੌਫ਼ੀ ਦਾ ਲਾਲਚ ਦੇ ਕੇ ਨੌਜਵਾਨ ਨੇ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Sunday, Mar 20, 2022 - 12:17 PM (IST)

4 ਸਾਲਾ ਮਾਸੂਮ ਨਾਲ ਦਰਿੰਦਗੀ : ਟੌਫ਼ੀ ਦਾ ਲਾਲਚ ਦੇ ਕੇ ਨੌਜਵਾਨ ਨੇ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਰੇਵਾੜੀ (ਭਾਸ਼ਾ)- ਹਰਿਆਣਾ ਦੇ ਰੇਵਾੜੀ 'ਚ ਸ਼ਰਾਬ ਦੇ ਨਸ਼ੇ 'ਚ ਇਕ ਨੌਜਵਾਨ ਟੌਫ਼ੀ ਦਾ ਲਾਲਚ ਦੇ ਕੇ 4 ਸਾਲਾ ਬੱਚੀ ਨੂੰ ਰੇਲਵੇ ਗੋਦਾਮ 'ਚ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੱਚੀ ਦੇ ਪਰਿਵਾਰ ਵਲੋਂ ਰੌਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ ਅਤੇ ਦੋਸ਼ੀ ਨੂੰ ਫੜ ਕੇ ਪੁਲਸ ਨੂੰ ਸੌਂਪ ਦਿੱਤਾ ਗਿਆ। ਘਟਨਾ ਸ਼ਨੀਵਾਰ ਸਵੇਰੇ ਹੋਈ, ਜਦੋਂ ਪੀੜਤਾ ਆਪਣੇ ਢਾਈ ਸਾਲ ਦੇ ਭਰਾ ਨਾਲ ਦੁਕਾਨ 'ਤੇ ਟੌਫ਼ੀ ਖਰੀਦਣ ਗਈ ਸੀ।

ਪੁਲਸ ਨੇ ਕਿਹਾ ਕਿ ਬਿਹਾਰ ਦੇ ਬੇਗੂਸਰਾਏ ਦਾ ਵਾਸੀ 19 ਸਾਲਾ ਭੋਲਾ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਉਹ ਬੱਚੀ ਨੂੰ ਵਰਗਲਾ ਕੇ ਕੋਲ ਦੇ ਰੇਲਵੇ ਗੋਦਾਮ 'ਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਡਲ ਟਾਊਨ ਥਾਣੇ 'ਚ ਦੋਸ਼ੀ ਵਿਰੁੱਧ ਆਈ.ਪੀ.ਸੀ. ਅਤੇ 'ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ' (ਪੋਕਸੋ) ਕਾਨੂੰਨ ਦੇ ਅਧੀਨ ਸ਼ਿਕਾਇਤ ਦਰਜ ਕੀਤੀ ਹੈ।


author

DIsha

Content Editor

Related News