ਅਹਿਮਦਾਬਾਦ ''ਚ ਡਿੱਗੀ 4 ਮੰਜਿਲਾ ਇਮਾਰਤ, 10 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
Monday, Aug 27, 2018 - 02:38 AM (IST)

ਅਹਿਮਦਾਬਾਦ— ਗੁਜਰਾਤ 'ਚ ਅਹਿਮਦਾਬਾਦ ਸ਼ਹਿਰ 'ਚ ਇਕ 4 ਮੰਜਿਲਾ ਇਮਾਰਤ ਐਤਵਾਰ ਨੂੰ ਢਹਿ ਢੇਰੀ ਹੋ ਗਈ, ਜਿਸ ਦੇ ਮਲਬੇ 'ਚ 10 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਓਢਵ ਇਲਾਕੇ 'ਚ ਗੁਰੂਦੁਆਰਾ ਨੇੜੇ ਸ਼ਾਮ ਨੂੰ 4 ਮੰਜਿਲਾ ਇਮਾਰਤ ਦਾ ਇਕ ਬਲਾਕ ਅਚਾਨਕ ਡਿੱਗ ਗਿਆ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਨਾਲ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਤੇ ਮਲਬੇ 'ਚ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। 5 ਲੋਕਾਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਲੇ ਵੀ ਕਰੀਬ 10 ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖਦਸ਼ਾ ਹੈ।
ਮਿਊਂਸਿਪਲ ਕਾਰਪੋਰੇਸ਼ਨ ਵਿਜੇ ਨਹਿਰਾ ਨੇ ਦੱਸਿਆ ਕਿ ਇਹ ਸਰਕਾਰ ਵੱਲੋਂ ਬਣਾਈ ਗਈ ਇਮਾਰਤ ਸੀ। ਇਸ ਨੂੰ ਸਾਲ 1999 'ਚ ਬਣਾਇਆ ਗਿਆ ਸੀ। ਇਸ 'ਚ ਇਕ ਬਲਾਕ 'ਚ 16-16 ਦੇ ਦੋ ਬਲਾਕ ਸਨ। ਕੁਲ 32 ਫਲੈਟ 'ਚ ਕਰੀਬ 150 ਲੋਕ ਇਸ ਬਿਲਡਿੰਗ 'ਚ ਰਹਿੰਦੇ ਸਨ। ਕੁਝ ਦਿਨ ਪਹਿਲਾਂ ਹੀ ਇਸ ਨੂੰ ਖਾਲੀ ਕਰਵਾਇਆ ਗਿਆ ਸੀ ਪਰ ਇਕ ਦੋ ਪਰਿਵਾਰ ਦੇ 8-10 ਲੋਕ ਵਾਪਸ ਇਸ 'ਚ ਆ ਗਏ ਸਨ। ਐਤਵਾਰ ਸ਼ਾਮ ਇਸ ਦਾ ਇਕ ਬਲਾਕ ਅਚਾਨਕ ਢਹਿ ਢੇਰੀ ਹੋ ਗਿਆ। ਇਸ 'ਚ 10 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।
Related News
ਜਲੰਧਰ ''ਚ ਹੋ ਗਿਆ ਐਨਕਾਊਂਟਰ ਤੇ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਹੀ ਵੱਡੀ ਗੱਲ ਕਹਿ ਗਏ CM ਮਾਨ, ਪੜ੍ਹੋ top-10 ਖ਼ਬਰਾਂ
