ਕਸ਼ਮੀਰ ''ਚ ਅੱਤਵਾਦੀਆਂ ਨੇ ਚਾਰ ਰਾਇਫਲਾਂ ਕੀਤੀਆਂ ਚੋਰੀ

Friday, Jul 27, 2018 - 01:22 AM (IST)

ਕਸ਼ਮੀਰ ''ਚ ਅੱਤਵਾਦੀਆਂ ਨੇ ਚਾਰ ਰਾਇਫਲਾਂ ਕੀਤੀਆਂ ਚੋਰੀ

ਸ਼੍ਰੀਨਗਰ—ਦੱਖਣੀ ਕਸ਼ਮੀਰ ਦੇ ਸੋਪੀਆਂ 'ਚ ਸਾਬਕਾ ਕਾਂਗਰਸੀ ਨੇਤਾ ਮੁਹੰਮਦ ਸ਼ਫੀ ਬਾਂਦੇ ਦੇ ਘਰ ਦੇ ਬਾਹਰ ਸੁਰੱਖਿਆ ਚੌਕੀ 'ਤੇ ਤਾਇਨਾਤ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਨੇ ਕੱਲ ਰਾਤ ਗੋਲੀਬਾਰੀ ਕੀਤੀ ਅਚੇ ਉੱਥੇ ਰੱਖੀਆਂ 4 ਰਾਇਫਲਾਂ ਲੈ ਕੇ ਫਰਾਰ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਸੋਪੀਆਂ ਦੇ ਬੋਨਾ ਬਾਜ਼ਾਰ 'ਚ ਸਾਬਕਾ ਕਾਂਗਰਸੀ ਨੇਤਾ ਸ਼ਫੀ ਬਾਂਦੇ ਦੇ ਘਰ ਦੇ ਬਾਹਰ ਸੁਰੱਖਿਆ ਚੌਕੀ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਅਤੇ ਇਸ ਦੇ ਬਾਅਦ ਉੱਥੇ ਰੱਖੀਆ 4 ਰਾਇਫਲਾਂ ਲੈ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਚੇ ਵਾਧੂ ਸੁਰੱਖਿਆ ਕਰਮੀਆਂ ਨੂੰ ਭੇਜਿਆ ਗਿਆ ਅਤੇ ਨੇੜੇ ਤੇੜੇ ਦੇ ਖੇਤਰ 'ਚ ਜਾਂਚ ਮੁਹਿੰਮ ਚੱਲਾ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮਾਮਲੇ ਨਾਲ ਜੁੜੇ ਪਹਿਲੁਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲੇ ਤਕ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਸ ਮਾਮਲੇ 'ਚ ਪਾਬੰਦੀਸ਼ੁਦਾ ਸੰਗਠਨ ਹਿਜ਼ਬੁਲ ਮੁਜਾਹਿਦੀਨ ਦਾ ਹੱਥ ਹੋ ਸਕਦਾ ਹੈ।


Related News