ਭਵਿੱਖ ਨਿਧੀ ਯੋਗਦਾਨ ''ਚ ਚਾਰ ਫੀਸਦੀ ਦੀ ਕਟੌਤੀ

Wednesday, May 13, 2020 - 08:17 PM (IST)

ਨਵੀਂ ਦਿੱਲੀ— ਸਰਕਾਰ ਨੇ ਨਿੱਜੀ ਉੱਦਮਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਹੱਥ 'ਚ ਜ਼ਿਆਦਾ ਪੈਸਾ ਮੁਹੱਈਆ ਕਰਵਾਉਣ ਦੇ ਉਦੇਸ਼ ਤੋਂ ਅਗਲੇ ਤਿੰਨ ਮਹੀਨੇ ਦੇ ਲਈ ਕਰਮਚਾਰੀ ਭਵਿੱਖ ਨਿਧੀ (ਈ. ਪੀ. ਐੱਫ.) ਦੇ ਦਿੱਤੇ ਜਾਣ ਵਾਲੇ ਯੋਗਦਾਨ 'ਚ ਕਮੀ ਕੀਤੀ ਹੈ। ਕਰਮਚਾਰੀਆਂ ਦੀ ਤਨਖਾਹ ਦਾ 12 ਫੀਸਦੀ ਈ. ਪੀ. ਐੱਫ. 'ਚ ਜਮਾ ਹੁੰਦਾ ਹੈ। ਨਾਲ ਹੀ ਮਾਲਕ ਵੀ ਉਹੀ ਰਕਮ ਈ. ਪੀ. ਐੱਫ. 'ਚ ਜਮਾ ਕਰਦਾ ਹੈ। ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਨਿੱਜੀ ਮਾਲਕਾਂ ਤੇ ਕਰਮਚਾਰੀਆਂ ਦਾ ਯੋਗਦਾਨ 12-12 ਫੀਸਦੀ ਤੋਂ ਘਟਾ ਕੇ 10-10 ਫੀਸਦੀ ਤਕ ਦਿੱਤਾ ਗਿਆ ਹੈ। ਕਰਮਚਾਰੀ ਦੇ ਈ. ਪੀ. ਐੱਫ. ਖਾਤੇ 'ਚ ਉਸਦੇ ਤਨਖਾਹ ਦੇ 24 ਫੀਸਦੀ ਦੀ ਬਜਾਏ 20 ਫੀਸਦੀ ਦੇ ਬਰਾਬਰ ਰਾਸ਼ੀ ਹੀ ਜਮਾ ਕਰਨੀ ਹੋਵੇਗੀ। 
ਪ੍ਰਧਾਨ ਮੰਤਰੀ ਵਲੋਂ ਮੰਗਲਵਾਰ ਨੂੰ ਐਲਾਨੇ ਗਏ 'ਸਵੈ-ਨਿਰਭਰ ਭਾਰਤ ਪੈਕੇਜ' ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਨਾਲ ਕਰਮਚਾਰੀਆਂ ਦੇ ਹੱਥਾਂ 'ਚ ਜ਼ਿਆਦਾ ਪੈਸਾ ਉਪਲੱਬਧ ਹੋਵੇਗਾ। ਇਹ ਪ੍ਰਬੰਧ ਫਿਲਹਾਲ ਜੂਨ, ਜੁਲਾਈ ਤੇ ਅਗਸਤ ਦੇ ਲਈ ਹੋਵੇਗਾ। ਇਸ ਨਾਲ 7,750 ਕਰੋੜ ਰੁਪਏ ਦੀ ਵਾਧੂ ਤਰਲਤਾ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ 100 ਕਰਮਚਾਰੀਆਂ ਤਕ ਦੇ ਅਜਿਹੇ ਸੰਗਠਨ ਜਿਨ੍ਹਾਂ 'ਚ 90 ਫੀਸਦੀ ਕਰਮਚਾਰੀ ਦੀ ਤਨਖਾਹ 15 ਹਜ਼ਾਰ ਰੁਪਏ ਤੋਂ ਘੱਟ ਹੈ ਉਨ੍ਹਾਂ ਨੂੰ ਪਹਿਲਾਂ 'ਚ ਦਿੱਤੀ ਗਈ ਛੂਟ ਦੀ ਮਿਆਦ ਤਿੰਨ ਮਹੀਨੇ ਹੋਰ ਵਧਾ ਦਿੱਤੀ ਗਈ ਹੈ। ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਅਜਿਹੇ ਅਦਾਰਿਆਂ ਦੇ ਕਰਮਚਾਰੀਆਂ ਤੇ ਮਾਲਕਾਂ ਦੋਵਾਂ ਵਲੋਂ ਦਿੱਤੇ ਜਾਣ ਵਾਲਾ ਮਾਰਚ, ਅਪ੍ਰੈਲ ਤੇ ਮਈ ਦਾ ਯੋਗਦਾਨ ਸਰਕਾਰ ਜਮਾ ਕਰਵਾਏਗੀ। ਇਸ ਦੀ ਮਿਆਦ ਵੀ ਅਗਸਤ ਤਕ ਵਧਾ ਦਿੱਤੀ ਗਈ ਹੈ। ਇਸ ਨਾਲ 3.9 ਲੱਖ ਉੱਦਮਾਂ 'ਚ ਕੰਮ ਕਰਨ ਵਾਲੇ 42.22 ਲੱਖ ਕਰਮਚਾਰੀਆਂ ਨੂੰ ਲਾਭ ਮਿਲੇਗਾ ਤੇ ਅਰਥ ਵਿਵਸਥਾ 'ਚ 2500 ਕਰੋੜ ਰੁਪਏ ਦਾ ਵਾਧਾ ਹੋਵੇਗਾ।


Gurdeep Singh

Content Editor

Related News