ਇਕ ਹੀ ਪਰਿਵਾਰ ਦੇ 4 ਜੀਆਂ ਦੀਆਂ ਮਿਲੀਆਂ ਲਾਸ਼ਾਂ

03/27/2017 4:05:33 PM

ਤ੍ਰਿਸ਼ੂਰ (ਕੇਰਲ)— ਤ੍ਰਿਸ਼ੂਰ ਜ਼ਿਲੇ ਦੇ ਏਰੂਮਾਪੇਟੀ ''ਚ ਖੁਦਕੁਸ਼ੀ ਦੇ ਇਕ ਸ਼ੱਕੀ ਮਾਮਲੇ ''ਚ ਜੋੜੇ ਅਤੇ ਉਸ ਦੀਆਂ 2 ਬੇਟੀਆਂ ਸੋਮਵਾਰ ਦੀ ਸਵੇਰ ਮ੍ਰਿਤ ਮਿਲੀਆਂ ਹਨ। ਪੁਲਸ ਨੇ ਦੱਸਿਆ ਕਿ ਸੁਰੇਸ਼ ਕੁਮਾਰ (37) ਦੀ ਲਾਸ਼ ਉਨ੍ਹਾਂ ਦੇ ਘਰ ਦੇ ਸਾਹਮਣੇ ਦਰੱਖਤ ਨਾਲ ਲਟਕੀ ਹੋਈ ਮਿਲੀ, ਜਦੋਂ ਕਿ ਉਸ ਦੀ ਪਤਨੀ ਧਾਨਯਾ (30), ਬੇਟੀ ਵੈਗਾ (10) ਅਤੇ ਵੈਸ਼ਾਲੀ (7) ਦੀ ਲਾਸ਼ ਉਨ੍ਹਾਂ ਦੇ ਘਰ ''ਚ ਬਣੇ ਖੂਹ ''ਚੋਂ ਬਰਾਮਦ ਹੋਈਆਂ ਹਨ। ਵੈਗਾ ਦੀ ਜੁੜਵਾ ਭੈਣ ਵੈਸ਼ਨਾ ਦਾ ਇੱਥੇ ਇਕ ਹਸਪਤਾਲ ਤੋਂ ਇਲਾਜ ਚੱਲ ਰਿਹਾ ਹੈ।
ਇਸ ਮਾਮਲੇ ਦਾ ਪਤਾ ਸੋਮਵਾਰ ਦੀ ਸਵੇਰ ਉਸ ਸਮੇਂ ਲੱਗਾ, ਜਦੋਂ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨੇ ਖੂਹ ਤੋਂ ਵੈਸ਼ਨਾ ਦੇ ਰੋਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲਸ ਨੇ ਦੱਸਿਆ ਕਿ ਸੁਰੇਸ਼ ਕੁਮਾਰ ਆਰਥਿਕ ਤੰਗੀ ਤੋਂ ਲੰਘ ਰਿਹਾ ਸੀ।


Disha

News Editor

Related News