ਸੌਤੇਲੀ ਮਾਂ ਨੇ 4 ਸਾਲਾ ਮਾਸੂਮ ਦੀ ਦਿੱਤੀ ਬਲੀ, ਜਾਣੋ ਪੂਰਾ ਮਾਮਲਾ

Wednesday, Jun 14, 2023 - 05:22 PM (IST)

ਅਮੇਠੀ (ਭਸ਼ਾ)- ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ 'ਚ ਜਾਮੋ ਥਾਣਾ ਖੇਤਰ ਦੇ ਰੇਹਸੀ ਪਿੰਡ 'ਚ ਸੋਮਵਾਰ ਨੂੰ ਹੋਏ 4 ਸਾਲਾ ਬੱਚੇ ਦੇ ਕਤਲ ਦੇ ਸਿਲਸਿਲੇ 'ਚ ਪੁਲਸ ਨੇ ਉਸ ਦੀ ਬਲੀ ਦਿੱਤੇ ਜਾਣ ਦਾ ਖ਼ੁਲਾਸਾ ਕੀਤਾ ਹੈ। ਪੁਲਸ ਨੇ ਇਸ ਮਾਮਲੇ 'ਚ ਤਾਂਤਰਿਕ ਅਤੇ ਬੱਚੇ ਦੀ ਸੌਤੇਲੀ ਮਾਂ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੁਪਰਡੈਂਟ ਇਲਾਮਾਰਨ ਜੀ. ਨੇ ਬੁੱਧਵਾਰ ਨੂੰ ਦੱਸਿਆ ਕਿ ਚਾਰਾ ਸਾਲਾ ਸਤੇਂਦਰ ਦੇ ਪਿਤਾ ਜਿਤੇਂਦਰ ਪ੍ਰਜਾਪਤੀ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦਾ ਪੁੱਤ 11 ਜੂਨ ਨੂੰ ਖੇਡਣ ਲਈ ਘਰੋਂ ਨਿਕਲਿਆ ਸੀ ਪਰ ਉਹ ਵਾਪਸ ਘਰ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਕਾਫ਼ੀ ਲੱਭਣ 'ਤੇ ਜਦੋਂ ਉਹ ਨਹੀਂ ਮਿਲਿਆ, ਉਦੋਂ ਸੋਮਵਾਰ ਨੂੰ ਪੁਲਸ ਨੂੰ 112 ਨਵੰਬਰ 'ਤੇ ਇਸ ਦੀ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਹੀ ਸ਼ਾਮ 6 ਵਜੇ ਪਿੰਡ ਦੇ ਹੀ ਦਾਨਬਹਾਦੁਰ ਨੇ ਸਤੇਂਦਰ ਦੀ ਲਾਸ਼ ਤਾਲਾਬ ਦੇ ਕਿਨਾਰੇ ਨਾਲੇ 'ਚ ਪਈ ਹੋਣ ਦੀ ਸੂਚਨਾ ਦਿੱਤੀ। ਇਲਾਮਾਰਨ ਨੇ ਦੱਸਿਆ ਕਿ ਇਸ ਸੂਚਨਾ 'ਤੇ ਉਸੇ ਦਿਨ ਥਾਣਾ ਜਾਮੋ 'ਤੇ ਭਾਰਤੀ ਦੰਡਾਵਲੀ ਦੀ ਧਾਰਾ 302 ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਮੁਖ਼ਬਿਰ ਦੀ ਸੂਚਨਾ 'ਤੇ ਪੁਲਸ ਨੇ ਮੰਗਰੂ ਪ੍ਰਜਾਪਤੀ, ਦਯਾਰਾਮ ਯਾਦਵ, ਪ੍ਰੇਮਾ ਦੇਵੀ ਅਤੇ ਮ੍ਰਿਤਕ ਬੱਚੇ ਦੀ ਸੌਤੇਲੀ ਮਾਂ ਰੇਨੂੰ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਇਸ ਘਟਨਾ ਵਾਲੀ ਜਗ੍ਹਾ ਕੋਲ ਝਾੜੀਆਂ ਤੋਂ ਨਿੰਬ, ਜੈਫ਼ਲ ਆਦਿ ਤੰਤਰ-ਮੰਤਰ ਦਾ ਸਾਮਾਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੰਗਰੂ ਅਤੇ ਪ੍ਰੇਮਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਡੇਢ ਸਾਲ ਪਹਿਲਾਂ ਆਪਣੀ ਧੀ ਰੇਨੂੰ ਦਾ ਦੂਜਾ ਵਿਆਹ ਜਤਿੰਦਰ ਪ੍ਰਜਾਪਤੀ ਨਾਲ ਕਰਵਾਇਆ ਸੀ। ਉਸ ਅਨੁਸਾਰ ਜਤਿੰਦਰ ਨੂੰ ਉਸ ਦੀ ਪਹਿਲੀ ਪਤਨੀ ਛੱਡ ਗਈ ਸੀ, ਜਿਸ ਤੋਂ ਪੈਦਾ ਹੋਇਆ ਸਤੇਂਦਰ ਆਪਣੇ ਪਿਤਾ ਜਿਤੇਂਦਰ ਨਾਲ ਰਹਿੰਦਾ ਸੀ। ਮੰਗਰੂ ਅਤੇ ਪ੍ਰੇਮਾ ਦੇਵੀ ਅਨੁਸਾਰ ਵਿਆਹ ਤੋਂ ਬਾਅਦ ਰੇਨੂੰ ਅਕਸਰ ਬੀਮਾਰ ਰਹਿੰਦੀ ਸੀ ਅਤੇ ਉਸ ਦਾ ਵਾਰ-ਵਾਰ ਗਰਭਪਾਤ ਹੋ ਜਾਂਦਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਨੇ ਤਾਂਤਰਿਕ ਦਯਾਰਾਮ ਯਾਦਵ ਨਾਲ ਸੰਪਰਕ ਕੀਤੀ, ਜਿਸ ਨੇ ਬੱਚੇ ਦੀ ਬਲੀ ਦੇਣ ਦੀ ਗੱਲ ਕਹੀ। ਪੁਲਸ ਦਾ ਕਹਿਣਾ ਹੈ ਕਿ ਰੇਨੂੰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ 11 ਜੂਨ ਨੂੰ ਸਾਰੇ ਮੁਲਜ਼ਮ ਪਿੰਡ ਰੇਸੀ ਬਾਂਧੇ ਦੇ ਕੋਲ ਇਕ ਪਿੱਪਲ ਦੇ ਦਰੱਖਤ ਹੇਠਾਂ ਇਕੱਠੇ ਹੋਏ ਜਿੱਥੇ ਤਾਂਤਰਿਕ ਦਯਾਰਾਮ ਨੇ ਬੱਚੇ 'ਤੇ ਤੰਤਰ-ਮੰਤਰ ਕੀਤਾ ਅਤੇ ਪ੍ਰੇਮਾ ਦੇਵੀ ਅਤੇ ਉਸ ਦੀ ਧੀ ਰੇਨੂੰ ਨੇ ਸਤੇਂਦਰ ਦੇ ਗਲ਼ੇ 'ਚ ਗਮਛੇ ਨਾਲ ਫਾਹਾ ਲਗਾ ਕੇ ਕਸ ਦਿੱਤਾ, ਜਿਸ ਨਾਲ ਗੋਪੀ ਉਰਫ਼ ਸਤੇਂਦਰ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਮੰਗਰੂ ਨੇ ਬੱਚੇ ਦੀ ਲੱਤ ਫੜੀ ਹੋਈ ਸੀ, ਜਦਕਿ ਤਾਂਤਰਿਕ ਦਯਾਰਾਮ ਯਾਦਵ ਤੰਤਰ-ਮੰਤਰ ਦਾ ਜਾਪ ਪੜ੍ਹ ਰਿਹਾ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।


DIsha

Content Editor

Related News