ਪਾਣੀ ਨਾਲ ਭਰੇ ਟੋਏ ''ਚ ਡਿੱਗੀ ਕਾਰ, 3 ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ

Tuesday, Sep 19, 2023 - 12:24 PM (IST)

ਪਾਣੀ ਨਾਲ ਭਰੇ ਟੋਏ ''ਚ ਡਿੱਗੀ ਕਾਰ, 3 ਬੱਚਿਆਂ ਸਣੇ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ

ਵਿਦਿਸ਼ਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ 'ਚ ਇਕ ਕਾਰ ਸੜਕ ਕਿਨਾਰੇ ਮੀਂਹ ਦੇ ਪਾਣੀ ਨਾਲ ਭਰੇ ਟੋਏ 'ਚ ਡਿੱਗ ਗਈ। ਇਸ ਹਾਦਸੇ 'ਚ ਔਰਤ ਅਤੇ ਤਿੰਨ ਨਾਬਾਲਗ ਬੱਚਿਆਂ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸੋਮਵਾਰ ਰਾਤ ਹੋਈ, ਜਦੋਂ ਪਰਿਵਾਰ ਹੈਦਰਗੜ੍ਹ ਪਿੰਡ 'ਚ ਆਪਣੇ ਖੇਤ ਦਾ ਦੌਰਾ ਕਰ ਕੇ ਆ ਰਿਹਾ ਸੀ। 

ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ

ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਸਮੀਰ ਯਾਦਵ ਨੇ ਕਿਹਾ,''ਡਰਾਈਵਰ ਜਦੋਂ ਮੋੜਨ ਲਈ ਕਾਰ ਨੂੰ ਪਿੱਛੇ ਕਰ ਰਿਹਾ ਸੀ ਤਾਂ ਉਹ ਮੀਂਹ ਦੇ ਪਾਣੀ ਨਾਲ ਭਰੇ ਟੋਏ 'ਚ ਡਿੱਗ ਗਈ।'' ਉਨ੍ਹਾਂ ਕਿਹਾ ਕਿ ਕਾਰ 'ਚ ਸਵਾਰ ਪਰਿਵਾਰ ਦੇ 2 ਹੋਰ ਮੈਂਬਰਾਂ ਨੂੰ ਪਿੰਡ ਵਾਸੀਆਂ ਨੇ ਬਚਾ ਲਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਇਕ ਹਸਪਤਾਲ 'ਚ ਇਲਾਜ ਹੋ ਰਿਹਾ ਹੈ। ਏ.ਐੱਸ.ਪੀ. ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਸ਼ਕੀਲਾ ਬੀ (30), ਨਿਖਤ (13), ਅਯਾਨ (10) ਅਤੇ ਸ਼ਾਦ (7) ਵਜੋਂ ਹੋਈ ਹੈ। ਉਨ੍ਹਾਂ ਕਿਹਾ,''ਪਿੰਡ ਵਾਸੀਆਂ ਨੇ ਤਿੰਨ ਲਾਸ਼ਾਂ ਟੋਏ 'ਚੋਂ ਕੱਢੀਆਂ, ਜਦੋਂ ਕਿ ਚੌਥੀ ਲਾਸ਼ ਰਾਜ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਸ.ਡੀ.ਆਰ.ਐੱਫ.) ਦੀ ਇਕ ਟੀਮ ਵਲੋਂ ਰਾਤ ਕਰੀਬ 11 ਵਜੇ ਟੋਏ 'ਚੋਂ ਬਾਹਰ ਕੱਢੀ ਗਈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News