ਕਰਨਾਟਕ ’ਚ ਔਰਤ ਨਾਲ ਸਮੂਹਿਕ ਜਬਰ-ਜ਼ਨਾਹ, 4 ਗ੍ਰਿਫਤਾਰ
Monday, Nov 17, 2025 - 11:39 PM (IST)
ਕੋਪਲ (ਕਰਨਾਟਕ), (ਅਨਸ)- ਕਰਨਾਟਕ ਦੇ ਕੋਪਲ ਜ਼ਿਲੇ ਵਿਚ ਇਕ 39 ਸਾਲਾ ਔਰਤ ਨਾਲ 4 ਲੋਕਾਂ ਨੇ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ। ਪੁਲਸ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਪਣੀ ਸ਼ਿਕਾਇਤ ਵਿਚ ਔਰਤ ਨੇ ਕਿਹਾ ਕਿ ਮੁਲਜ਼ਮਾਂ ’ਚੋਂ ਇਕ ਨੂੰ ਉਹ ਜਾਣਦੀ ਸੀ, ਜਿਸਦੇ ਕੋਲੋਂ ਉਸਨੇ ਆਰਥਿਕ ਮਦਦ ਮੰਗੀ ਸੀ। ਉਕਤ ਵਿਅਕਤੀ ਨੇ ਉਸਨੂੰ ਮਦਦ ਦਾ ਭਰੋਸਾ ਦਿੱਤਾ ਸੀ।
ਮੁਲਜ਼ਮ ਨੇ ਔਰਤ ਨੂੰ ਪੈਸੇ ਲੈਣ ਲਈ ਕੁਸ਼ਤਗੀ ਤਾਲੁਕਾ ਵਿਚ ਇਕ ਥਾਂ ’ਤੇ ਆਉਣ ਲਈ ਿਕਹਾ ਸੀ। ਜਦੋਂ ਔਰਤ ਉਸ ਨੂੰ ਉਕਤ ਸਥਾਨ ’ਤੇ ਮਿਲੀ ਤਾਂ ਉਹ ਉਸਨੂੰ ਪੈਸੇ ਦੇਣ ਦੇ ਬਹਾਨੇ ਮੋਟਰਸਾਈਕਲ ’ਤੇ ਯੇਲਬੁਰਗਾ ਲੈ ਗਿਆ। ਉਥੇ ਇਕ ਸੁੰੁਨਸਾਨ ਥਾਂ ’ਤੇ ਪਹੁੰਚਣ ਤੋਂ ਬਾਅਦ 3 ਹੋਰ ਲੋਕ ਮੁਲਜ਼ਮ ਕੋਲ ਆਏ ਅਤੇ ਕਥਿਤ ਤੌਰ ’ਤੇ ਉਸਨੂੰ ਨਸ਼ੀਲਾ ਪਦਾਰਥ ਮਿਲਿਆ ਜੂਸ ਪਿਲਾਇਆ। ਬਾਅਦ ਵਿਚ ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ।
