ਭਾਜਪਾ ਨੂੰ ਝਟਕਾ, ਸਾਬਕਾ ਕੇਂਦਰੀ ਮੰਤਰੀ ਸੂਰਿਆਕਾਂਤਾ ਪਾਟਿਲ ਨੇ ਛੱਡੀ ਪਾਰਟੀ
Sunday, Jun 23, 2024 - 11:29 AM (IST)
ਨਾਂਦੇੜ (ਏਜੰਸੀ)- ਲੋਕ ਸਭਾ ਚੋਣਾਂ 'ਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਦੇ ਕੁਝ ਦਿਨਾਂ ਬਾਅਦ ਸਾਬਕਾ ਕੇਂਦਰੀ ਮੰਤਰੀ ਸੂਰਿਆਕਾਂਤਾ ਪਾਟਿਲ ਨੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਅਸਤੀਫ਼ਾ ਦੇਣ ਤੋਂ ਬਾਅਦ ਕਿਹਾ,''ਮੈਂ ਪਿਛਲੇ 10 ਸਾਲਾਂ 'ਚ ਬਹੁਤ ਕੁਝ ਸਿੱਖਿਆ ਹੈ, ਮੈਂ ਪਾਰਟੀ ਦੀ ਧੰਨਵਾਦੀ ਹਾਂ।'' ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਤੋਂ ਵੱਖ ਤੋਂ ਬਾਅਦ ਸਾਲ 2014 'ਚ ਭਾਜਪਾ 'ਚ ਸ਼ਾਮਲ ਹੋਈ ਪਾਟਿਲ ਨੇ ਮਰਾਠਵਾੜਾ ਦੇ ਹਿੰਗੋਲੀ ਚੋਣ ਖੇਤਰ ਤੋਂ ਲੋਕ ਸਭਾ ਚੋਣਾਂ ਪਾਰਟੀ ਦੀ ਨਾਮਜ਼ਦਗੀ ਮੰਗੀ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲਿਆ। ਨਾਮਜ਼ਦਗੀ ਨਹੀਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਸੀਟ ਵੰਡ ਦੌਰਾਨ ਹਿੰਗੋਲੀ ਸੀਟ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਲਈ ਛੱਡ ਦਿੱਤੀ ਗਈ ਸੀ। ਆਮ ਚੋਣਾਂ ਦੌਰਾਨ ਭਾਜਪਾ ਨੇ ਉਨ੍ਹਾਂ ਨੂੰ ਹਦਗਾਂਵ ਹਿਮਾਯਤਨਗਰ ਵਿਧਾਨ ਸਭਾ ਖੇਤਰ ਦੇ ਚੋਣ ਮੁਖੀ ਦੀ ਜ਼ਿੰਮੇਵਾਰੀ ਦਿੱਤੀ ਸੀ। ਸ਼ਿਵ ਸੈਨਾ ਹਿੰਗੋਲੀ ਸੀਟ ਊਧਵ ਠਾਕਰੇ ਦੀ ਅਗਵਾਈ ਵਾਲੇ ਧਿਰ ਤੋਂ ਹਾਰ ਗਈ ਸੀ। ਪਾਟਿਲ ਹਿੰਗੋਲੀ-ਨਾਂਦੇੜ ਚੋਣ ਖੇਤਰ ਤੋਂ ਚਾਰ ਵਾਰ ਸੰਸਦ ਮੈਂਬਰ ਅਤੇ ਇਕ ਵਾਰ ਵਿਧਾਇਕ ਰਹਿ ਚੁੱਕੀ ਹੈ। ਯੂਪੀਏ ਸਰਕਾਰ ਦੌਰਾਨ ਉਹ ਗ੍ਰਾਮੀਣ ਵਿਕਾਸ ਅਤੇ ਸੰਸਦੀ ਮਾਮਲਿਆਂ ਦੀ ਰਾਜ ਮੰਤਰੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e