SBI ਦਾ ਸਾਬਕਾ ਚੇਅਰਮੈਨ ਲੋਨ ਘਪਲੇ 'ਚ ਗ੍ਰਿਫਤਾਰ, 200 ਕਰੋੜ ਦੀ ਜਾਇਦਾਦ 25 ਕਰੋੜ 'ਚ ਵੇਚਣ ਦਾ ਦੋਸ਼

Monday, Nov 01, 2021 - 06:13 PM (IST)

SBI ਦਾ ਸਾਬਕਾ ਚੇਅਰਮੈਨ ਲੋਨ ਘਪਲੇ 'ਚ ਗ੍ਰਿਫਤਾਰ, 200 ਕਰੋੜ ਦੀ ਜਾਇਦਾਦ 25 ਕਰੋੜ 'ਚ ਵੇਚਣ ਦਾ ਦੋਸ਼

ਨਵੀਂ ਦਿੱਲੀ : ਲੋਨ ਘੁਟਾਲੇ ਵਿੱਚ ਐਸਬੀਆਈ ਬੈਂਕ ਦੇ ਸਾਬਕਾ ਚੇਅਰਮੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ 200 ਕਰੋੜ ਦੀ ਜਾਇਦਾਦ 25 ਕਰੋੜ 'ਚ ਵੇਚਣ ਦਾ ਦੋਸ਼ ਹੈ। ਦਰਅਸਲ, ਰਾਜਸਥਾਨ ਪੁਲਿਸ ਨੇ ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਸਾਬਕਾ ਚੇਅਰਮੈਨ ਪ੍ਰਤੀਪ ਚੌਧਰੀ ਨੂੰ ਕਥਿਤ ਕਰਜ਼ਾ ਘੁਟਾਲੇ ਵਿੱਚ ਉਨ੍ਹਾਂ ਦੇ ਦਿੱਲੀ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ।

ਰਿਪੋਰਟ ਮੁਤਾਬਕ ਮਾਮਲਾ ਗੋਦਾਵਨ ਗਰੁੱਪ ਦੀ ਜਾਇਦਾਦ ਨਾਲ ਸਬੰਧਤ ਹੈ, ਜਿਸ ਨੇ ਜੈਸਲਮੇਰ ਵਿੱਚ ਇੱਕ ਹੋਟਲ ਬਣਾਉਣ ਲਈ 2008 ਵਿੱਚ ਐਸਬੀਆਈ ਤੋਂ 24 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।

ਇਹ ਵੀ ਪੜ੍ਹੋ : ਇਸ ਦੀਵਾਲੀ ‘ਚਮਕੇਗਾ’ ਸੋਨਾ’, ਪਿਛਲੇ ਕੁੱਝ ਮਹੀਨਿਆਂ ’ਚ ਕੀਮਤੀ ਧਾਤੂ ਨੇ ਦਿੱਤਾ ਚੰਗਾ ਰਿਟਰਨ

ਚੌਧਰੀ 'ਤੇ ਦੋਸ਼ ਹੈ ਕਿ ਜਦੋਂ ਕਰਜ਼ਾ ਨਾ ਮੋੜਨ 'ਤੇ ਜਾਇਦਾਦ ਜ਼ਬਤ ਕੀਤੀ ਗਈ ਤਾਂ ਉਸ ਨੇ 200 ਕਰੋੜ ਰੁਪਏ ਦੀ ਜਾਇਦਾਦ 25 ਕਰੋੜ ਰੁਪਏ 'ਚ ਵੇਚ ਦਿੱਤੀ। ਗੋਦਾਵਨ ਦੀਆਂ ਜਾਇਦਾਦਾਂ ਕਥਿਤ ਤੌਰ 'ਤੇ 2016 ਵਿੱਚ ਐਲਕੇਮਿਸਟ ਐਸੇਟ ਰੀਕੰਸਟ੍ਰਕਸ਼ਨ ਕੰਪਨੀ (ਏਆਰਸੀ) ਨੂੰ ਵੇਚ ਦਿੱਤੀਆਂ ਗਈਆਂ ਸਨ, ਜਦੋਂ ਚੌਧਰੀ ਐਸਬੀਆਈ ਦੇ ਚੇਅਰਮੈਨ ਸਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2017 ਵਿੱਚ ਜਾਇਦਾਦ ਦੀ ਮਾਰਕੀਟ ਕੀਮਤ 160 ਕਰੋੜ ਰੁਪਏ ਸੀ। ਜਾਇਦਾਦ ਦੀ ਮੌਜੂਦਾ ਕੀਮਤ 200 ਕਰੋੜ ਰੁਪਏ ਦੱਸੀ ਜਾ ਰਹੀ ਹੈ। ਘੱਟ ਕੀਮਤ 'ਤੇ ਜਾਇਦਾਦ ਵੇਚੇ ਜਾਣ ਤੋਂ ਬਾਅਦ ਗੋਦਾਵਨ ਸਮੂਹ ਨੇ ਅਦਾਲਤ ਦਾ ਰੁਖ ਕੀਤਾ ਸੀ। ਦਿਲਚਸਪ ਗੱਲ ਇਹ ਹੈ ਕਿ ਐਸਬੀਆਈ ਚੇਅਰਮੈਨ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਚੌਧਰੀ ਐਲਕੇਮਿਸਟ ਦੇ ਡਾਇਰੈਕਟਰ ਬਣੇ ਸਨ, ਇਸ ਮਾਮਲੇ ਵਿੱਚ ਸੀਜੇਐਮ ਅਦਾਲਤ ਨੇ ਪ੍ਰਤੀਪ ਚੌਧਰੀ ਦੀ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ : ਨਵੰਬਰ ਦੇ ਪਹਿਲੇ ਪੰਦਰਵਾੜੇ ਮਿਲੇਗਾ ਕਮਾਈ ਦਾ ਮੌਕਾ, 5 ਕੰਪਨੀਆਂ ਦੇ IPO ਨਾਲ ਗੁਲਜ਼ਾਰ ਹੋਵੇਗਾ ਬਾਜ਼ਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News