ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦਾ ਕੋਰੋਨਾ ਨਾਲ ਦਿਹਾਂਤ

Thursday, May 20, 2021 - 02:35 AM (IST)

ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦਾ ਕੋਰੋਨਾ ਨਾਲ ਦਿਹਾਂਤ

ਜੈਪੁਰ - ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ਹੈ। ਪਹਾੜੀਆ ਨੇ ਮੁੱਖ ਮੰਤਰੀ ਦੇ ਰੂਪ ਵਿੱਚ, ਰਾਜਪਾਲ ਦੇ ਰੂਪ ਵਿੱਚ, ਕੇਂਦਰੀ ਮੰਤਰੀ ਦੇ ਰੂਪ ਵਿੱਚ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ ਸੀ। ਉਹ ਦੇਸ਼ ਦੇ ਸੀਨੀਅਕ ਨੇਤਾਵਾਂ ਵਿੱਚੋਂ ਸਨ।

ਸੀ.ਐੱਮ. ਅਸ਼ੋਕ ਗਹਿਲੋਤ ਨੇ ਟਵੀਟ ਕਰ ਕਿਹਾ- ਪਹਾੜੀਆ ਜੀ ਸਾਡੇ ਵਿੱਚੋਂ ਕੋਵਿਡ ਦੀ ਵਜ੍ਹਾ ਨਾਲ ਚਲੇ ਗਏ, ਉਨ੍ਹਾਂ ਦੇ ਦਿਹਾਂਤ ਨਾਲ ਮੈਨੂੰ ਬੇਹੱਦ ਸੱਟ ਪਹੁੰਚੀ ਹੈ। ਰੱਬ ਤੋਂ ਅਰਦਾਸ ਹੈ ਪਰਿਵਾਰ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਸ਼ਕਤੀ ਦੇਵੇ ਅਤੇ ਸਵਰਗੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News