ਉਦੈਪੁਰ ਦੇ ਸ਼ਾਹੀ ਪਰਿਵਾਰ ਦੇ ਸਾਬਕਾ ਮੈਂਬਰ ਮਹਿੰਦਰ ਸਿੰਘ ਮੇਵਾੜ ਦਾ ਦਿਹਾਂਤ, 83 ਸਾਲ ਦੀ ਉਮਰ ''ਚ ਲਏ ਆਖ਼ਰੀ ਸਾਹ
Sunday, Nov 10, 2024 - 09:55 PM (IST)
ਨੈਸ਼ਨਲ ਡੈਸਕ : ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਮੇਵਾੜ ਸ਼ਾਹੀ ਪਰਿਵਾਰ ਦੇ ਮੈਂਬਰ ਮਹਿੰਦਰ ਸਿੰਘ ਮੇਵਾੜ ਦਾ ਐਤਵਾਰ ਨੂੰ ਉਦੈਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 83 ਸਾਲਾਂ ਦੇ ਸਨ। ਮਹਾਨ ਯੋਧਾ ਮਹਾਰਾਣਾ ਪ੍ਰਤਾਪ ਦੇ ਵੰਸ਼ਜ ਮਹਿੰਦਰ ਸਿੰਘ ਮੇਵਾੜ ਪਿਛਲੇ ਕਈ ਦਿਨਾਂ ਤੋਂ ਉਦੈਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਸਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ।
ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਮਦਨ ਰਾਠੌਰ ਅਤੇ ਚਿਤੌੜਗੜ੍ਹ ਦੇ ਸੰਸਦ ਮੈਂਬਰ ਸੀਪੀ ਜੋਸ਼ੀ ਸਮੇਤ ਕਈ ਨੇਤਾਵਾਂ ਨੇ ਮਹਿੰਦਰ ਸਿੰਘ ਮੇਵਾੜ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼ਰਮਾ ਨੇ 'ਐਕਸ' 'ਤੇ ਲਿਖਿਆ, ''ਸਾਬਕਾ ਸੰਸਦ ਮੈਂਬਰ ਮਹਾਰਾਣਾ ਮਹਿੰਦਰ ਸਿੰਘ ਮੇਵਾੜ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਦੁਖੀ ਹਾਂ। ਪ੍ਰਮਾਤਮਾ ਤੋਂ ਪ੍ਰਾਰਥਨਾ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਥਾਨ ਪ੍ਰਦਾਨ ਕਰਨ ਅਤੇ ਪਰਿਵਾਰ ਨੂੰ ਇਹ ਅਥਾਹ ਦੁੱਖ ਸਹਿਣ ਦਾ ਬਲ ਬਖਸ਼ਣ।
ਦੱਸਣਯੋਗ ਹੈ ਕਿ ਮੇਵਾੜ 1989 ਵਿਚ ਭਾਜਪਾ ਦੇ ਉਮੀਦਵਾਰ ਵਜੋਂ ਚਿਤੌੜਗੜ੍ਹ ਸੰਸਦੀ ਸੀਟ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਦਾ ਪੁੱਤਰ ਵਿਸ਼ਵਰਾਜ ਸਿੰਘ ਨਾਥਦੁਆਰਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਹੈ ਅਤੇ ਨੂੰਹ ਮਹਿਮਾ ਕੁਮਾਰੀ ਰਾਜਸਮੰਦ ਲੋਕ ਸਭਾ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8